HOME » Top Videos » Punjab
Share whatsapp

ਰੇਹੜੀ ਵਾਲਿਆਂ ਤੋਂ ਬਿਨਾ ਪੈਸੇ ਦਿੱਤੇ ਬਰਗਰ ਖਾਣ ਵਾਲਾ 'ਡੀਐਸਪੀ' ਕਾਬੂ

Punjab | 06:51 PM IST Apr 02, 2019

ਲੁਧਿਆਣਾ ਵਿਚ ਆਪਣੇ ਆਪ ਨੂੰ ਡੀਐਸਪੀ ਦੱਸ ਕੇ ਰੇਹੜੀ ਵਾਲਿਆਂ ਤੋਂ ਸਾਮਾਨ ਲੈ ਕੇ ਖਾਣ ਵਾਲੇ ਇਕ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪਤਾ ਲੱਗਾ ਹੈ ਕਿ ਇਹ ਨੌਜਵਾਨ ਰੇਹੜੀ ਵਾਲੀਆਂ ਤੋਂ ਬਰਗਰ ਸਮੇਤ ਹੋਰ ਖਾਣ ਦਾ ਸਾਮਾਨ ਲੈ ਲੈਂਦਾ ਸੀ ਤੇ ਪੈਸੇ ਦੇਣ ਵਾਰੀ ਆਖ ਦਿੰਦਾ ਸੀ ਕਿ ਉਹ ਡੀਐਸਪੀ ਹੈ। ਸਾਮਾਨ ਨਾ ਦੇਣ ਵਾਲਿਆਂ ਨੂੰ ਇਹ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੰਦਾ ਸੀ। ਮੁਲਜ਼ਮ ਦੀ ਪਛਾਣ ਰਾਹੁਲ ਬੱਗਾ ਵਜੋਂ ਹੋਈ ਹੈ।

ਲੁਧਿਆਣਾ ਦੀ ਟਿੱਬਾ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਆਈ 20 ਕਾਰ ਵੀ ਬਰਾਮਦ ਕੀਤੀ ਹੈ, ਜਿਸ ਉਤੇ ਹੂਟਰ ਲਾਇਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲੀ ਸੀ ਕਿ ਇਹ ਵਿਅਕਤੀ ਆਪਣੇ ਆਪ ਨੂੰ ਡੀਐਸਪੀ ਦੱਸਦਾ ਸੀ ਤੇ ਦੁਕਾਨਾਂ ਵਾਲਿਆਂ ਤੋਂ ਖਾਣ ਦਾ ਸਾਮਾਨ ਲੈਂਦਾ ਸੀ। ਪੁਲਿਸ ਨੇ ਸ਼ਿਕਾਇਤ ਉਤੇ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਫ਼ਰਜ਼ੀ ਡੀਐਸਪੀ ਨੇ ਇਲਾਕੇ ਵਿਚ ਦਹਿਸ਼ਤ ਮਚਾਈ ਹੋਈ ਸੀ ਤੇ ਦੁਕਾਨਦਾਰ ਡਰਦੇ ਬਿਨਾ ਪੈਸਿਆਂ ਤੋਂ ਸਾਮਾਨ ਦੇ ਦਿੰਦੇ ਸਨ।

SHOW MORE