HOME » Top Videos » Punjab
Share whatsapp

ਚੰਡੀਗੜ੍ਹ ’ਚ ਦੋ ਨਾਇਜ਼ੀਰੀਅਨ ਡਰੱਗ ਪੈਡਲਰ ਕਾਬੂ, ਦੇਖੋ ਰਿਪੋਰਟ

Punjab | 07:31 PM IST Nov 08, 2019

ਚੰਡੀਗੜ ਪੁਲਿਸ ਦੀ ਕਰਾਇਮ ਬ੍ਰਾਂਚ ਨੇ ਸ਼ੁਕਰਵਾਰ ਨੂੰ ਨਸ਼ਾ ਤਸਕਰੀ ਕਰਨ ਵਾਲੇ ਦੋ ਨਾਇਜ਼ੀਰੀਅਨਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਦੋਸ਼ੀ ਨਾਇਜ਼ੀਰੀਅਨ ਦੀ ਪਛਾਣ  ਦਿੱਲੀ ਦੀ ਦਵਾਰਕਾ ਵਿਚ ਰਹਿਣ ਵਾਲੇ 20 ਸਾਲ ਚੁਕਨੇ ਬੁਕੂ ਅਤੇ 28 ਸਾਲ ਦੇ ਜੇਮਸ ਵਜੋਂ ਹੋਈ ਹੈ। ਫੜੇ ਗਏ ਦੋਸ਼ੀਆਂ ਬੁਕੂ ਕੋਲੋਂ 55.82 ਗ੍ਰਾਮ ਅਤੇ ਜੇਮਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਚੰਡੀਗੜ੍ਹ ਪੁਲਿਸ ਦੇ ਐਸਪੀ ਕ੍ਰਾਈਮ ਮਨੋਜ ਕੁਮਾਰ ਮੀਣਾ ਨੇ ਦੱਸਿਆ ਕਿ ਪੁਲਿਸ ਨੇ ਸ਼ਾਮ ਨੂੰ ਸੈਕਟਰ 17 ਅਤੇ 43 ਵਿਚ ਪੈਟਰੋਲਿੰਗ ਦੌਰਾਨ ਦੋਵਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ ਬਰਾਮਦ ਹੈਰੋਇਨ ਦੀ ਕੀਮਤ 5 ਲੱਖ ਰੁਪਏ ਹੈ। ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।

SHOW MORE