HOME » Top Videos » Punjab
Share whatsapp

ਇੰਨੂ ਕਹਿੰਦੇ ਥਾਣੇਦਾਰੀ, ਸਕੂਲ ਦੇ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲਿਆਂ ਨੂੰ ਸਿਖਾਇਆ ਸਬਕ

Punjab | 05:47 PM IST Feb 12, 2020

ਫਾਜ਼ਿਲਕਾ ਪੁਲਿਸ ਨੇ ਜ਼ਿਲ੍ਹਾ ਫਾਜ਼ਿਲਕਾ ਵਿਚ ਸਕੂਲਾਂ ਦੇ ਬਾਹਰ ਖੱਪ ਪਾਉਣ ਵਾਲੇ ਨੌਜਵਾਨਾਂ ਨੂੰ ਸਬਕ ਸਿਖਾਉਣ ਲਈ ਮੁਹਿੰਮ ਚਲਾਈ। ਅਸਲ ਵਿਚ, ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਦੇ ਬਾਹਰ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਜਿਸ ਪਿੱਛੋਂ ਪੁਲਿਸ ਨੇ ਸਕੂਲ ਦੇ ਬਾਹਰ ਇਨ੍ਹਾਂ ਵਿਗੜਿਆਂ ਨੂੰ ਘੇਰ ਲਿਆ।

ਫਾਜ਼ਿਲਕਾ ਨਗਰ ਥਾਣੇ ਦੇ ਐਸਐਚਓ ਨਵਦੀਪ ਸਿੰਘ ਭੱਟੀ ਖੁਦ ਮੌਕੇ 'ਤੇ ਪਹੁੰਚੇ ਅਤੇ ਕਾਬੂ ਕੀਤੇ ਨੌਜਵਾਨਾਂ ਨੂੰ ਥਾਣੇ ਲਿਆਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਤੁਹਾਡੇ ਮਾਪਿਆਂ ਨੂੰ ਥਾਣੇ ਬੁਲਾਇਆ ਜਾਵੇਗਾ ਅਤੇ ਫਿਰ ਤੁਹਾਨੂੰ ਰਿਹਾਅ ਕਰ ਦਿੱਤਾ ਜਾਵੇਗਾ। ਐਸਐਚਓ ਨੇ ਕਿਹਾ ਕਿ ਜੇ ਕੋਈ ਇਸ ਸੜਕ ਉਤੇ ਦੁਬਾਰਾ ਵੇਖਿਆ ਜਾਂਦਾ ਹੈ, ਤਾਂ ਮੈਂ ਥਾਣੇ ਲਿਜਾ ਕੇ ਜੁੱਤੀਆਂ ਮਾਰਾਂਗਾ। ਇਸ ਸਬੰਧੀ ਜਦੋਂ ਐਸਐਚਓ ਨਵਦੀਪ ਸਿੰਘ ਭੱਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸ਼ਿਕਾਇਤ ਮਿਲਣ ’ਤੇ ਉਨ੍ਹਾਂ ਕਾਰਵਾਈ ਕੀਤੀ ਸੀ।

SHOW MORE