HOME » Top Videos » Punjab
Share whatsapp

ਮੋਹਾਲੀ ‘ਚ NRI ਨਾਲ ਕਰੋੜ ਦੀ ਠੱਗੀ ਮਾਰਨ ਵਾਲੇ ਬੰਟੀ-ਬਬਲੀ ਕਾਬੂ, ਵੇਖੋ ਵੀਡੀਓ

Punjab | 09:31 PM IST Oct 31, 2019

ਮੋਹਾਲੀ ਵਿਚ ਐਨਆਰਆਈ ਨਾਲ 1 ਕਰੋੜ 69 ਦੀ ਠੱਗੀ ਮਾਰਨ ਵਾਲੇ ਬੰਟੀ-ਬਬਲੀ ਪਰਮਜੀਤ ਕੌਰ ਉਰਫ ਪੰਮਾ ਅਤੇ ਉਸਦੇ ਪਤੀ ਹਰਵਿੰਦਰ ਸਿੰਘ, ਪਿੰਡ ਬਖਸ਼ੀਵਾਲਾ, ਜ਼ਿਲ੍ਹਾ ਰਾਜਪੁਰਾ ਨੂੰ ਮੋਹਾਲੀ ਦੀ ਫੇਜ਼ -11 ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।  ਉਕਤ ਜੋੜਾ ਪਹਿਲਾਂ ਤੋਂ ਮਟੌਰ ਵਿਚ ਠੱਗੀ ਮਾਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਸੀ। ਇਨ੍ਹਾਂ ਨੂੰ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਉਤੇ ਲਿਆ ਕੇ ਕੋਰਟ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਜੋੜੇ ਤੋਂ ਠੱਗੀ ਦੀ ਰਕਮ ਰਿਕਵਰ ਕਰਨੀ ਹੈ।

ਉਕਤ ਜੋੜੇ ਨੇ ਐਨਆਰਆਈ ਬਲਵਿੰਦਰ ਸਿੰਘ ਮੁਲਤਾਨੀ ਤੋਂ 1 ਕਰੋੜ 69 ਲੱਖ ਰੁਪਏ ਦੀ ਠੱਗੀ ਮਾਰੀ। ਇਨ੍ਹਾਂ ਨੇ ਸੈਕਟਰ -70 ਗ੍ਰੇਟਰ ਏਰੀਆ ਮੁਹਾਲੀ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਫਲੈਟਾਂ ਨੂੰ ਮੁੜ ਸਸਤੇ ਮੁੱਲ 'ਤੇ ਦੁਬਾਰਾ ਵੇਚਣ ਦੇ ਨਾਂਅ ਨਾਲ ਧੋਖਾ ਕੀਤਾ। ਪਰਮਜੀਤ ਕੌਰ ਆਪਣੇ ਆਪ ਨੂੰ  ਗਮਾਡਾ ਵਿਚ ਸੀਨੀਅਰ ਸਹਾਇਕ ਦੇ ਅਹੁਦੇ 'ਤੇ ਤਾਇਨਾਤ ਦੱਸਦੀ ਸੀ।  ਪੁਲਿਸ ਨੇ ਐਨ.ਆਰ.ਆਈ. ਬਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ 'ਤੇ ਪਰਮਜੀਤ ਕੌਰ ਅਤੇ ਉਸਦੇ ਪਤੀ ਹਰਵਿੰਦਰ ਸਿੰਘ ਵਿਰੁੱਧ ਧਾਰਾ 406, 419, 420, 465, 467, 468, 471 ਦੇ ਤਹਿਤ ਕੇਸ ਦਰਜ ਕਰਕੇਦੋਵਾਂ ਨੂੰ ਰੋਪੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।

SHOW MORE