HOME » Top Videos » Punjab
Share whatsapp

ਪੈਟਰੋਲ ਪੰਪ ਤੋਂ ਜਾਅਲੀ ਕਰੰਸੀ ਸਮੇਤ ਤਿੰਨ ਕਾਬੂ, ਵੀਡੀਓ ਦੇਖੋ

Punjab | 06:21 PM IST Oct 16, 2019

ਪਾਤੜਾਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਨਕਲੀ ਕਰੰਸੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦਾ ਚੌਥਾ ਸਾਥੀ ਜੋ ਇਨ੍ਹਾਂ ਦਾ ਰਿਸ਼ਤੇਦਾਰ ਵੀ ਹੈ, ਇਨ੍ਹਾ ਨੂੰ ਨਕਲੀ ਕਰੰਸੀ ਬਣਾ ਕੇ ਦਿੰਦਾ ਸੀ, ਉਹ ਹਰਿਆਣਾ ਦੇ ਜ਼ਿਲ੍ਹਾ ਪਾਨੀਪਤ ਦਾ ਰਹਿਣ ਵਾਲਾ ਹੈ। ਉਸ ਵਿਰੁਧ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਨੇ 10,000 ਦੇ ਕਰੀਬ ਜਾਅਲੀ ਨੋਟ ਬਾਜ਼ਾਰ ਵਿਚ ਚਲਾਏ ਹਨ।
ਪੁਲਿਸ ਨੇ ਅਧਿਕਾਰੀ ਦਰਬਾਰਾ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ਤਿੰਨਾਂ ਨੂੰ ਪੈਟਰੋਲ ਪੰਪ ਤੋਂ ਗ੍ਰਿਫਤਾਰ ਕੀਤਾ ਹੈ। ਪੈਟਰੋਲ ਪੰਪ ਤੋਂ ਨਕਲੀ ਨੋਟ ਵੀ ਬਰਾਮਦ ਕੀਤੇ। ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਇਹ ਤਿੰਨੇ ਪਾਤੜਾਂ ਦੇ ਪਿੰਡ ਗੂਲਰ ਦੇ ਵਾਸੀ ਹਨ।

SHOW MORE