HOME » Top Videos » Punjab
Share whatsapp

ਸਕੂਲ ਅਧਿਆਪਕ 'ਤੇ ਬਲਾਤਕਾਰ ਦੇ ਦੋਸ਼ ਲਾ ਕੇ ਪੈਸੇ ਮੰਗ ਰਹੀਆਂ ਔਰਤਾਂ ਰੰਗੇ ਹੱਥੀਂ ਫੜੀਆਂ

Punjab | 04:30 PM IST Mar 03, 2020

ਜਲਾਲਾਬਾਦ ਪੁਲਿਸ ਵੱਲੋਂ ਪਿਛਲੇ ਦਿਨੀਂ ਸੈਕਸ ਦੇ ਮਾਮਲੇ ਵਿਚ ਬਲੈਕਮੇਲ ਕਰਨ ਵਾਲੇ ਦੋ ਪੱਤਰਕਾਰ ਸਮੇਤ ਚਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਮਾਮਲੇ ਵਿਚ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਬੀਤੀ ਰਾਤ ਪੁਲਿਸ ਵੱਲੋਂ ਰੇਡ ਕਰਕੇ ਇਕ ਹੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਵਿੱਚ ਦੋ ਔਰਤਾਂ ਤੇ ਇਕ ਮਰਦ ਸ਼ਾਮਿਲ ਹੈ।

ਇਹ ਲੋਕ ਇੱਕ ਨਿੱਜੀ ਸਕੂਲ ਦੇ ਅਧਿਆਪਕ ਨੂੰ ਬਲਾਤਕਾਰ ਦੇ ਕੇਸ ਵਿੱਚ ਝੂਠਾ ਫਸਾਉਣ ਦੇ ਨਾਂ ਉਤੇ ਪੰਜ ਲੱਖ ਰੁਪਏ ਦੀ ਮੰਗ ਕਰ ਰਹੇ ਸਨ ਜਿਸ ਵਿੱਚ ਸੌਦਾ ਢਾਈ ਲੱਖ ਰੁਪਏ ਵਿਚ ਤੈਅ ਹੋਇਆ ਅਤੇ ਵੀਹ ਹਜ਼ਾਰ ਰੁਪਏ ਇਨ੍ਹਾਂ ਔਰਤਾਂ ਨੇ ਮਾਸਟਰ ਤੋਂ ਲੈ ਲਏ ਸਨ। ਮੌਕੇ ਉਤੇ ਪਹੁੰਚੀ ਪੁਲਿਸ ਨੇ ਰੇਡ ਕਰ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਪੁਲਿਸ ਮੁਤਾਬਕ ਦੋ ਦਿਨ ਪਹਿਲਾਂ ਫੜੇ ਗਏ ਗਿਰੋਹ ਵਿੱਚ ਹੀ ਇਹ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਸਮੇਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਰੰਗੇ ਹੱਥੀਂ ਫੜੇ ਜਾਣ ਤੋਂ

SHOW MORE