HOME » Videos » Punjab
Share whatsapp

ਰੋਡਵੇਜ਼ ਦੇ ਸਿੱਖ ਡਰਾਈਵਰ ਨੂੰ ਪੁਲਿਸ ਵਾਲੇ ਨੇ ਬੱਸ ਵਿਚੋਂ ਵਾਲਾਂ ਤੋਂ ਫੜ ਥੱਲੇ ਖਿੱਚਿਆ

Punjab | 02:31 PM IST Aug 11, 2019

ਅੰਮ੍ਰਿਤਸਰ ਦੇ ਖਲਚਿਆਂ ਪਿੰਡ ਨੇੜੇ ਪੰਜਾਬ ਰੋਡਵੇਜ਼ ਦੇ ਸਿੱਖ ਡਰਾਈਵਰ ਨਾਲ ਇਕ ਪੁਲਿਸ ਮੁਲਾਜ਼ਮ ਨੇ ਧੱਕਾਮੁੱਕੀ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਇਸ ਪੁਲਿਸ ਵਾਲੇ ਨੇ ਚੱਲਦੀ ਬੱਸ ਤੋਂ ਡਰਾਈਵਰ ਨੂੰ ਘੜੀਸ ਕੇ ਥੱਲੇ ਉਤਾਰਿਆ। ਇਸ ਦੌਰਾਨ ਡਰਾਈਵਰ ਦੇ ਕੇਸਾਂ ਤੋਂ ਫੜ ਲਿਆ। ਜਿਸ ਕਾਰਨ ਉਸ ਦੀ ਦਸਤਾਰ ਉੱਤਰ ਗਈ। ਇਸ ਪਿੱਛੋਂ ਲੋਕ ਭੜਕ ਗਏ ਤੇ ਪੁਲਿਸ ਵਾਲੇ ਨੂੰ ਫੜ ਲਿਆ। ਬਿਆਨਾਂ ਦੇ ਆਧਾਰ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਬੱਸ ਪਹਿਲਾਂ ਹੀ ਭਰੀ ਹੋਈ ਸੀ ਤੇ ਇਹ ਪੁਲਿਸ ਵਾਲਾ ਬੱਸ ਵਿਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਬੱਸ ਨਾ ਰੋਕੀ ਤਾਂ ਪੁਲਿਸ ਵਾਲੇ ਨੇ ਚੱਲ਼ਦੀ ਬੱਸ ਵਿਚੋਂ ਡਰਾਈਵਰ ਨੂੰ ਵਾਲਾਂ ਤੋਂ ਫੜ ਲਿਆ।

SHOW MORE