HOME » Top Videos » Punjab
Share whatsapp

2 ਗਾਇਕਾਂ ਦੀ ਲੜਾਈ 'ਚ ਪੁਲਿਸ ਕਰਦੀ ਰਹੀ ਗੁੰਡਾਗਰਦੀ! ਆਮ ਲੋਕਾਂ ਨੂੰ ਫੜ-ਫੜ ਕੁੱਟਦੀ ਰਹੀ

Punjab | 01:15 PM IST Sep 12, 2019

ਦੋ ਪੰਜਾਬੀ ਗਾਇਕ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦੇ ਕਲੇਸ਼ ਵਿੱਚ ਪੁਲਿਸ ਆਮ ਜਨਤਾ ਨੂੰ ਫੜ੍ਹ-ਫੜ੍ਹ ਕੁੱਟਦੀ ਰਹੀ। ਇਹ ਮਾਮਲਾ ਬੀਤੀ ਸ਼ਾਮ ਮੋਹਾਲੀ ਦੇ ਸੈਕਟਰ 88 ਸਥਿਤ ਰੰਧਾਵਾ ਬ੍ਰਦਰਜ਼ ਦੇ ਫਲੈਟ ਸਾਹਮਣੇ ਵਾਪਰਿਆ ਹੈ। ਜਦੋਂ ਪੁਲਿਸ ਪਤਾ ਲੱਗਾ ਕਿ ਫਲੈਟ ਅੱਗੇ ਐਲੀ ਮਾਂਗਟ ਦਾ ਸਮਰਥਕ ਇੱਕਠੇ ਹੋ ਰਹੇ ਹਨ ਤਾਂ ਪੁਲਿਸ ਨੇ ਬਿਨਾ ਕਿਸੇ ਤਿਆਰੀ ਤੇ ਹੀ ਮੌਕੇ ਤੇ ਪਹੁੰਚ ਕੇ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਭੀੜ ਨੂੰ ਖੰਡਾਉਣ ਦੇ ਬਹਾਨੇ ਆਮ ਲੋਕਾਂ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀ ਨਹੀਂ ਪੁਲਿਸ ਨੇ ਪੱਤਰਕਾਰਾਂ ਨਾਲ ਵੀ ਬਦਸਲੂਕੀ ਕੀਤੀ। ਹੱਦ ਤਾਂ ਉਦੋਂ ਹੋ ਗਈ ਜਦੋਂ ਪੁਲਿਸ ਸਥਾਨਕ ਲੋਕਾਂ ਨੂੰ ਧੱਕੇ ਨਾਲ ਫੜ੍ਹ-ਫੜ੍ਹ ਕੇ ਆਪਣੇ ਨਾਲ ਥਾਣੇ ਲੈ ਗਈ ਤੇ ਬਾਅਦ ਵਿੱਚ ਛੱਡ ਦਿੱਤਾ। ਇਸ ਮਾਮਲੇ ਵਿੱਚ ਸੈਕਟਰ ਦੇ ਵਸਨੀਕਾਂ ਨੇ ਸ਼ਿਕਾਇਤ ਵੀ ਕੀਤੀ ਹੈ।

ਇਸ ਵਿਚਾਲੇ ਬੀਤੇ ਦਿਨ ਕੈਨੇਡਾ ਤੋਂ ਪਰਤੇ ਐਲੀ ਮਾਂਗਟ ਨੇ ਮੋਹਾਲੀ ਦੇ ਸੈਕਟਰ-88 ਵਿੱਚ ਰੰਧਾਵਾ ਬ੍ਰਦਰਜ਼ ਦੇ ਘਰ ਦੇ ਬਾਹਰ ਖੂਬ ਹੰਗਾਮਾ ਕੀਤਾ। ਮਾਂਗਟ ਨੇ ਰੰਮੀ ਰੰਧਾਵਾ ਨੂੰ ਦਿੱਤੀ ਚੁਣੌਤੀ ਮੁਤਾਬਕ ਠੀਕ ਦੱਸੇ ਹੋਏ ਸਮੇਂ "ਤੇ ਮੋਹਾਲੀ ਪਹੁੰਚੇ ਅਤੇ ਉਸ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ।

ਐਲੀ ਆਪਣੇ ਸੈਂਕੜੇ ਸਾਥੀਆਂ ਸਮੇਤ ਪਹੁੰਚਿਆ ਸੀ, ਜਿਸਦੇ ਚਲਦੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਪਰ ਇਸ ਤੋਂ ਪਹਿਲਾਂ ਕਿ ਐਲੀ ਮਾਂਗਟ ਕੁਝ ਕਰਦਾ, ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸਦੇ ਸਾਥੀਆਂ ਨੂੰ ਵੀ ਖੇਦੜ ਦਿੱਤਾ। ਇਸ ਸਾਰੇ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉੱਠ ਰਹੇ ਹਨ। ਪੁਲਿਸ ਦੀ ਸਾਰੀ ਕਾਰਵਾਈ ਦਾ ਖਮਿਆਜਾ ਸਥਾਨਕ ਲੋਕਾਂ ਨੂੰ ਭੁਗਤਣਾ ਪਿਆ।

SHOW MORE