ਬੱਬਰ ਖ਼ਾਲਸਾ ਨਾਲ ਸਬੰਧ ਦੱਸ ਕੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ ਨੇ ਚੁੱਕੇ ਪੁਲਿਸ ਕਾਰਵਾਈ 'ਤੇ ਸਵਾਲ
Punjab | 05:54 PM IST Apr 01, 2019
ਮੁਹਾਲੀ ਪੁਲਿਸ ਵੱਲੋਂ ਬੀਤੇ ਦਿਨ ਮੋਗਾ ਦੇ ਪਿੰਡ ਰਾਓ ਕੇ ਕਲਾਂ ਦੇ ਰਹਿਣ ਵਾਲੇ ਕਰਮਜੀਤ ਸਿੰਘ ਸਮੇਤ 5 ਨੌਜਵਾਨਾਂ ਨੂੰ ਬੱਬਰ ਖ਼ਾਲਸਾ ਨਾਲ ਸਬੰਧਤ ਦੱਸ ਕੇ ਗ੍ਰਿਫ਼ਤਾਰ ਕੀਤਾ ਸੀ। ਹੁਣ ਕਰਮਜੀਤ ਦੇ ਪਰਿਵਾਰ ਨੇ ਪੁਲਿਸ ਕਾਰਵਾਈ ਉਤੇ ਸਵਾਲ ਚੁੱਕੇ ਹਨ। ਪੂਰੇ ਪਰਿਵਾਰ ਸਮੇਤ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੇ ਕਿਸੇ ਨਾਲ ਕੋਈ ਸਬੰਧ ਨਹੀਂ ਹਨ। ਬਰਗਾੜੀ ਮੋਰਚੇ ਵੇਲੇ ਇਸ ਨੇ ਅੰਮ੍ਰਿਤ ਛਕਿਆ ਸੀ ਤੇ ਇਹ ਪਲੰਬਰ ਦਾ ਕੰਮ ਕਰਦਾ ਹੈ।
ਨੌਜਵਾਨ ਦੇ ਮਾਪਿਆਂ ਨੇ ਕਿਹਾ ਕਿ ਉਹ ਬਹੁਤ ਗਰੀਬ ਹਨ। ਕਰਮਜੀਤ 8 ਜਮਾਤਾਂ ਪੜ੍ਹਿਆ ਹੈ। ਉਹ ਇਸ ਵੇਲੇ ਪਲੰਬਰ ਦਾ ਕੰਮ ਕਰ ਰਿਹਾ ਹੈ। ਪਰਿਵਾਰ ਨੇ ਕਿਹਾ ਕਿ ਉਹ ਸਵੇਰੇ ਉਠ ਕੇ ਪਾਠ ਕਰਦਾ ਹੈ ਤੇ ਕਿਸੇ ਨਾਲ ਉਸ ਦਾ ਲੈਣਾ ਦੇਣਾ ਨਹੀਂ ਹੈ। ਉਸ ਨੇ ਪਰਸੋਂ ਆਪਣੀ ਮਾਂ ਤੋਂ 200 ਮੰਗੇ ਸਨ ਤੇ ਇਹ ਕਹਿ ਕੇ ਗਿਆ ਸੀ ਕਿ ਆਪਣੇ ਦੋਸਤਾਂ ਕੋਲ ਚੰਡੀਗੜ੍ਹ ਗਿਆ ਹੈ। ਪਰ ਮੁਹਾਲੀ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਨੌਜਵਾਨ ਦੀ ਮਾਂ ਨੇ ਕਿਹਾ ਕਿ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਤੇ ਉਸ ਦੇ ਪਿਤਾ ਵੀ ਮਿਹਨਤ ਮਜ਼ਦੂਰੀ ਕਰਦੇ ਹਨ। ਉਸ ਦੀਆਂ ਤਿੰਨ ਭੈਣਾਂ ਹਨ, ਜੋ ਵਿਆਹੀਆਂ ਹਨ। ਪਰਿਵਾਰ ਗ੍ਰਿਫਤਾਰੀ ਦੀ ਖਬਰ ਸੁਣ ਕੇ ਸਦਮੇ ਵਿਚ ਹੈ।
ਦੱਸ ਦਈਏ ਕਿ ਮੁਹਾਲੀ ਪੁਲਿਸ ਨੇ ਬੀਤੇ ਦਿਨ 5 ਨੌਜਵਾਨਾਂ ਨੂੰ ਅਸਲ੍ਹਾ ਅਤੇ ਬੱਬਰ ਖ਼ਾਲਸਾ ਦੇ ਲੈਟਰ ਪੈਡ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਉਕਤ ਨੌਜਵਾਨਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਸੈਕਟਰ 12 (ਪੰਚਕੂਲਾ), ਸੁਲ