HOME » Videos » Punjab
Share whatsapp

ਮੁਨਸ਼ੀ ਦਾ ਹੀ ਮੋਟਰਸਾਈਕਲ ਲੈ ਗਏ ਚੋਰ, CCTV ਵਿਚ ਕੈਦ ਹੋਈ ਘਟਨਾ

Punjab | 03:25 PM IST Aug 10, 2019

ਅੰਮ੍ਰਿਤਸਰ ਵਿਚ ਚੋਰਾਂ ਦੇ ਹੌਂਸਲੇ ਬੁਲੰਦ ਹਨ। ਚੋਰਾਂ ਨੇ ਹੁਣ ਇਕ ਪੁਲਿਸ ਵਾਲੇ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇਥੇ ਥਾਣੇ ਵਿਚ ਬਤੌਰ ਮੁਨਸ਼ੀ ਤਾਇਨਾਤ ਇਕ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ ਕਰ ਲਿਆ। ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਉਤੇ ਪੁਲਿਸ ਦਾ ਸਟਿੱਕਰ ਵੀ ਲੱਗਾ ਹੋਇਆ ਸੀ। ਦਰਅਸਲ ਮੁਨਸ਼ੀ ਦਾ ਮੁੰਡਾ ਇਥੇ ਨਗੀਨਾ ਐਵਿਨਿਊ ਵਿਚ ਟਿਊਸ਼ਨ ਪੜ੍ਹਨ ਗਿਆ ਸੀ ਤੇ ਮੋਟਰਸਾਈਕਲ ਬਾਹਰ ਖੜ੍ਹਾ ਕੀਤਾ ਸੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਚੋਰੀ ਦੀ ਸ਼ਿਕਾਇਤ ਮਿਲੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

SHOW MORE