HOME » Videos » Punjab
Share whatsapp

ਨਸ਼ਾ ਛੁਡਾਊ ਕਮੇਟੀ ਦੀ ਮੀਟਿੰਗ ਵਿਚ ਇਸ ਨੌਜਵਾਨ ਨੇ ਪੁਲਿਸ ਦੀ ਲਾ ਦਿੱਤੀ ਕਲਾਸ...

Punjab | 02:40 PM IST Aug 10, 2019

ਗਿੱਦੜਬਾਹਾ ਦੇ ਪਿੰਡ ਗੁਰਸਰ ਵਿਚ ਨਸ਼ਾ ਛੁਡਾਊ ਕਮੇਟੀ ਤੇ ਪਿੰਡ ਵਾਸੀਆਂ ਨਾਲ ਪੁਲਿਸ ਦੀ ਹੋਈ ਮੀਟਿੰਗ ਵਿਚ ਇੱਕ ਨੌਜਵਾਨ ਨੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਘੇਰ ਲਿਆ। ਨੌਜਵਾਨ ਦੇ ਸਵਾਲਾਂ ਅੱਗੇ ਸੀਨੀਅਰ ਅਧਿਕਾਰੀ ਭੱਜਦੇ ਨਜ਼ਰ ਆਏ। ਮੌਕੇ ਉਤੇ DSP ਤੇ SHO ਗਿੱਦੜਬਾਹਾ ਮੌਜੂਦ ਸਨ।

ਇਸੇ ਦੌਰਾਨ ਨੌਜਵਾਨ ਨੇ ਸਵਾਲ ਕੀਤਾ ਕਿ ਸਾਡੀ ਨਸ਼ਾ ਵਿਰੋਧੀ ਕਮੇਟੀ ਵੱਲੋਂ ਚੁੱਕੇ ਜਾਂਦੇ ਮੁੱਦੇ ਉਤੇ ਪੁਲਿਸ ਅਮਲ ਨਹੀਂ ਕਰਦੀ। ਇੱਥੋਂ ਤੱਕ ਕਿ ਉਨ੍ਹਾਂ  IG, STF ਤੱਕ ਪਹੁੰਚ ਕੀਤੀ, ਕਈ ਦਰਖਾਸਤਾਂ ਦਿੱਤੀਆਂ ਪਰ ਸੁਣਵਾਈ ਕੋਈ ਨਹੀਂ ਹੋਈ। ਸਗੋਂ ਉਨ੍ਹਾਂ ਨੂੰ ਵੀ ਨਸ਼ਾ ਤਸਕਰਾਂ ਵੱਲੋਂ ਧਮਕੀਆਂ ਮਿਲਣ ਲੱਗ ਪਈਆਂ ਹਨ। ਉਨ੍ਹਾਂ ਪਿੰਡ ਵਾਸੀਆਂ ਸਣੇ ਬਾਈਕਾਟ ਕਰਨ ਦੀ ਗੱਲ ਕਹੀ ਤਾਂ DSP ਉਸ ਨੌਜਵਾਨ ਨੂੰ ਸਮਝਾਉਂਦੇ ਹੋਏ ਨਜ਼ਰ ਆਏ।

SHOW MORE