HOME » Videos » Punjab
Share whatsapp

ਡਾਕਟਰ ਵੱਲੋਂ ਮਹਿਲਾ ਨੂੰ ਕੁੱਟਣ ਦੇ ਮਾਮਲੇ 'ਚ, ਦੋ ਪੁਲਿਸ ਮੁਲਾਜ਼ਮ ਮੁਅੱਤਲ

Punjab | 07:52 PM IST Apr 15, 2018

ਫ਼ਿਰੋਜ਼ਪੁਰ 'ਚ ਡਾਕਟਰ ਦੀ ਮਹਿਲਾ ਨਾਲ ਕੁੱਟ ਮਾਰ ਦੀ ਕਰਤੂਤ ਨੂੰ ਚੁੱਪ-ਚਾਪ ਖੜ ਕੇ ਵੇਖਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਵੀ ਸ਼ਾਮਤ ਆ ਗਈ ਹੈ| ਨਿਊਜ਼-18 ਵੱਲੋਂ ਨਸਰ ਕੀਤੀ ਖ਼ਬਰ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਹਰਕਤ 'ਚ ਆਏ ਅਤੇ ਹੁਣ ਇੰਨਾ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ| ਵੀਡੀਓ 'ਚ ਸਾਫ਼ ਵਿਖਾਈ ਦੇ ਰਿਹਾ ਸੀ ਕਿ ਕਿਵੇਂ ਡਾਕਟਰ ਆਪਣਾ ਆਪਾ ਖੋਹ ਇੱਕ ਔਰਤ ਨਾਲ ਕੁੱਟ-ਮਾਰ ਕਰ ਰਿਹਾ ਸੀ ਅਤੇ ਮੌਕੇ ਉੱਤੇ ਖੜੇ ਪੁਲਿਸ ਮੁਲਾਜ਼ਮ ਸਭ ਮੂਕ ਦਰਸ਼ਕ ਬਣ ਕੇ ਵੇਖ ਦੇ ਰਹੇ ਸਨ| ਇਸ ਮੰਦਭਾਗੀ ਘਟਨਾ ਦੌਰਾਨ ਆਪਣੀ ਡਿਊਟੀ 'ਚ ਕੁਤਾਹੀ ਵਰਤਣ ਦਾ ਖ਼ਮਿਆਜ਼ਾ ਹੁਣ ਇੰਨਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ|

ਵੀਡੀਓ 'ਚ ਡਾਕਟਰ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਦੀ ਵੀ ਪੁਲਿਸ ਨੇ ਪਹਿਚਾਣ ਕਰ ਲਈ ਹੈ| ਪੀੜਤ ਔਰਤ ਮੁਤਾਬਿਕ ਉਹ ਹਸਪਤਾਲ ਚ ਸਾਫ-ਸਫਾਈ ਦਾ ਕੰਮ ਕਰਦੀ ਹੈ ਜਿਸ ਲਈ ਉਸ ਨੇ ਡਾਕਟਰ ਤੋਂ ਪੈਸੇ ਮੰਗੇ ਸਨ ਪਰ ਪੈਸੇ ਦੇਣ ਦੀ ਬਜਾਏ ਡਾਕਟਰ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ|

ਜ਼ਿਕਰਯੋਗ ਹੈ ਕਿ ਇਸ ਖ਼ਬਰ ਨੂੰ ਨਿਊਜ਼-18 ਵੱਲੋਂ ਸਭ ਤੋਂ ਪਹਿਲਾ ਨਸਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੀਤੇ ਦਿਨ ਹੀ ਡਾਕਟਰ ਖ਼ਿਲਾਫ਼ ਮਾਮਲਾ ਦਰਜ਼ ਹੋ ਗਿਆ ਤੇ ਹੁਣ ਡਾਕਟਰ ਦੀ ਕਰਤੂਤ ਨੂੰ ਚੁੱਪ-ਚਾਪ ਵੇਖਣ ਵਾਲੇ ਪੁਲਿਸ ਮੁਲਜ਼ਮਾਂ ਨੂੰ ਵੀ ਲੈਨ ਹਾਜ਼ਰ ਕਰ ਦਿੱਤਾ ਗਿਆ ਹੈ|

SHOW MORE