HOME » Top Videos » Punjab
Share whatsapp

ਪੁਲਿਸ ਨੇ ਕਬਾੜੀਏ ਨੂੰ ਚੁਕਵਾ ਦਿੱਤੇ ਅਣਚੱਲੇ ਹੈਂਡ ਗ੍ਰਨੇਡ ਤੇ ਰਾਕੇਟ ਲਾਂਚਰ, ਪੜ੍ਹੋ ਪੂਰੀ ਰਿਪੋਰਟ

Punjab | 10:07 PM IST Jul 15, 2019

ਪੰਜਾਬ ਪੁਲਿਸ ਭਾਵੇਂ ਚੌਕਸ ਤੇ ਮੁਸਤੈਦ ਰਹਿਣ ਦਾ ਦਾਅਵਾ ਕਰਦੀ ਹੈ, ਪਰ ਪੁਲਿਸ ਦੀ ਇਕ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਨੇ ਇਸ ਦੀ ਕਾਬਲੀਅਤ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ, ਪੱਟੀ ਥਾਣੇ ਦੇ ਮੁਲਾਜ਼ਮਾਂ ਨੇ ਐਤਵਾਰ ਵਾਲੇ ਦਿਨ ਥਾਣੇ ਨੂੰ ਸਾਫ ਕਰਨ ਦਾ ਵਿਚਾਰ ਕੀਤਾ। ਥਾਣੇ ਵਿਚ ਪਿਆ ਸਾਰਾ ਕਬਾੜ ਇਕੱਠਾ ਕੀਤਾ, ਰਿਕਸ਼ਾ ਮੰਗਵਾਇਆ ਅਤੇ ਫਿਰ ਕਬਾੜੀਏ ਦੀ ਦੁਕਾਨ ਵੱਲ ਤੋਰ ਦਿੱਤਾ ਪਰ ਪੁਲਿਸ ਵਾਲਿਆਂ ਨੇ ਥਾਣੇ 'ਚੋਂ ਸਫ਼ਾਈ ਦੌਰਾਨ ਹੈਂਡ ਗ੍ਰਨੇਡ ਅਤੇ ਹੋਰ ਵਿਸਫੋਟਕ ਵੀ ਚੁਕਵਾ ਦਿੱਤੇ।

ਗ੍ਰਨੇਡ ਤੇ ਇੱਕ ਰਾਕੇਟ ਲਾਂਚਰ ਜਿਸ ਦੀ ਅਜੇ ਤੱਕ ਵਰਤੋ ਨਹੀਂ ਹੋਈ ਸੀ। ਥਾਣੇ 'ਚੋਂ ਕਬਾੜ ਦੇ ਨਾਲ ਬੰਬ ਵੀ ਚੁਕਵਾ ਦਿੱਤੇ ਜਾਣ ਬਾਰੇ ਜਦੋਂ ਥਾਣਾ ਮੁਖੀ ਕਰਨਜੀਤ ਸਿੰਘ ਨੂੰ ਪੁੱਛਿਆ ਤਾਂ ਉਹ ਇਸ ਬਾਰੇ ਕੋਈ ਜਵਾਬ ਨਾ ਦੇ ਸਕੇ। ਪੁਲਿਸ ਮੁਲਾਜ਼ਮਾਂ ਦੀ ਇੰਨੀ ਵੱਡੀ ਲਾਪਰਵਾਹੀ ਤੋਂ ਬਾਅਦ ਗ੍ਰਨੇਡ ਲੈ ਕੇ ਜਾਣ ਵਾਲੇ ਰਿਕਸ਼ਾ ਚਾਲਕ ਦੀ ਰਸਤੇ ਵਿਚ ਨੀਅਤ ਖਰਾਬ ਹੋ ਗਈ ਤੇ ਉਹ ਇਹ ਗ੍ਰਨੇਡ, ਕਬਾੜੀਆਂ ਨੂੰ ਦੇਣ ਦੀ ਥਾਂ ਆਪਣੇ ਘਰ ਲੈ ਗਿਆ। ਇੰਨਾ ਹੀ ਨਹੀਂ ਉਹ ਘਰ ਜਾ ਕੇ ਇਹਨਾਂ ਗ੍ਰਨੇਡਾਂ ਨੂੰ ਹਥੌੜੀ ਨਾਲ ਭੰਨਣ ਲੱਗਾ, ਪਰ ਉਸ ਦੀ ਘਰਵਾਲੀ ਨੂੰ ਇਹ ਸਭ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ।

ਕਾਹਲੀ 'ਚ ਰਿਕਸ਼ਾ ਵਾਲੇ ਨੇ ਇਹਨਾਂ ਗ੍ਰਨੇਡਾਂ ਨੂੰ ਨਹਿਰ ਵਿਚ ਸੁੱਟ ਦਿੱਤਾ ਪਰ ਮੌਕੇ ਉਤੇ ਖੜ੍ਹੇ ਲੋਕਾਂ ਨੂੰ ਜਦੋਂ ਸ਼ੱਕ ਪਿਆ ਤਾਂ ਉਨ੍ਹਾਂ ਨੇ ਨਹਿਰ ਵਿਚੋਂ ਇਹ ਗ੍ਰਨੇਡ ਕੱਢੇ ਤੇ ਫਿਰ ਇਹ ਮਾਮਲਾ ਪੁਲਿਸ ਕੋਲ ਪੁੱਜਿਆ। ਹੁਣ ਸਵਾਲ ਇਹ ਹੈ ਕਿ ਪੁਲਿਸ ਵਿਭਾਗ ਲਾਪਰਵਾਹੀ ਨਾਲ ਹੈਂਡ ਗ੍ਰਨੇਡਾਂ ਨੂੰ ਇਸ ਤਰ੍ਹਾਂ ਥਾਣੇ ਵਿਚੋਂ ਬਾਹਰ ਕੱਢਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੀ ਕਾਰਵਾਈ ਕਰੇਗਾ।

 

SHOW MORE