HOME » Top Videos » Punjab
Share whatsapp

VIDEO-ਹੁਣ ਪੰਜ ਮਿੰਟਾਂ 'ਚ ਵਾਰਦਾਤ ਵਾਲੀ ਥਾਂ 'ਤੇ ਪਹੁੰਚੇਗੀ ਪੁਲਿਸ

Punjab | 06:10 PM IST Oct 09, 2019

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਪੰਜ ਮਿੰਟਾਂ ਵਿਚ ਵਾਰਦਾਤ ਵਾਲੀ ਥਾਂ ਉਤੇ ਪੁਲਿਸ ਪਹੁੰਚੇਗੀ। ਅੱਜ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਵੱਲੋਂ ਜ਼ਿਲ੍ਹੇ ਵਿੱਚ 25 ਪੀਸੀਆਰ ਮੋਟਰਸਾਈਕਲਾਂ ਅਤੇ 12 ਸਕੂਟੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਹਰ ਸਮੇਂ ਚੌਕਸ ਅਤੇ ਜ਼ਿਲ੍ਹੇ ਵਿੱਚ ਹੋ ਰਹੇ ਹਰ ਇੱਕ ਅਪਰਾਧ ਉਤੇ ਨਜ਼ਰ ਰੱਖਣਗੇ।

ਇਨ੍ਹਾਂ ਮੋਟਰਸਾਈਕਲਾਂ ਉੱਪਰ ਦੋ-ਦੋ ਪੁਲਿਸ ਕਰਮੀ ਅਤੇ ਸਕੂਟੀਆਂ ਉੱਪਰ ਦੋ-ਦੋ ਮਹਿਲਾ ਪੁਲਿਸ ਕਰਮੀ ਤਾਇਨਾਤ ਰਹਿਣਗੇ, ਜੋ ਕਿ ਜ਼ਿਲ੍ਹੇ ਵਿਚ ਕਿਤੇ ਵੀ ਕੋਈ ਘਟਨਾ ਜਾਂ ਕੋਈ ਵੀ ਕ੍ਰਾਈਮ ਨੂੰ ਲੈ ਕੇ ਪੰਜ ਮਿੰਟਾਂ ਵਿੱਚ ਉਸ ਜਗ੍ਹਾ ਉਤੇ ਪਹੁੰਚਣਗੇ ਅਤੇ ਆਪਣੇ ਸੀਨੀਅਰ ਨੂੰ ਰਿਪੋਰਟ ਕਰਨਗੇ। ਇਨ੍ਹਾਂ ਮੋਟਰਸਾਈਕਲਾ ਦੀ ਚੌਵੀ ਘੰਟੇ ਦੀ ਡਿਊਟੀ, ਜਿਸ ਵਿੱਚ ਪੁਰਸ਼ ਕਰਮਚਾਰੀ ਮੌਜੂਦ ਹੋਣਗੇ ਅਤੇ ਸਕੂਟੀ ਉੱਪਰ ਬਾਰਾਂ ਘੰਟੇ ਮਹਿਲਾ ਕਰਮਚਾਰੀ ਮੌਜੂਦ ਰਹਿਣਗੀਆਂ।

ਜ਼ਿਲ੍ਹੇ ਵਿਚ ਪੱਚੀ ਪੀਸੀਆਰ ਮੋਟਰਸਾਈਕਲ ਜੋ ਕਿ ਇੱਕ ਪੀਸੀਆਰ ਦੇ ਰੂਪ ਵਿੱਚ ਕੰਮ ਕਰਨਗੇ ਜਿਨ੍ਹਾਂ ਨੂੰ ਪੱਚੀ ਬੀਟਾਂ ਵਿੱਚ ਵੰਡਿਆ ਗਿਆ ਹੈ ਜਿਸ ਦਾ ਤਾਲਮੇਲ ਨਵੀਂ ਹੈਲਪਲਾਈਨ ਇੱਕ 112 ਨੰਬਰ ਉਤੇ ਆਨਲਾਈਨ ਹੋਵੇਗਾ ਅਤੇ ਹੈਲਪਲਾਈਨ ਵੱਲੋਂ ਹੁਕਮ ਮਿਲਣ ਦੇ ਪੰਜ ਮਿੰਟਾਂ ਦੇ ਅੰਦਰ ਪੀਸੀਆਰ ਵਾਰਦਾਤ ਵਾਲੀ ਥਾਂ ਤੇ ਪੁੱਜੇਗੀ।

SHOW MORE