HOME » Top Videos » Punjab
Share whatsapp

ਮੋਗਾ: ਪੁਲਿਸ ਮੁਲਾਜ਼ਮ ਨੇ AK-47 ਨਾਲ ਪਤਨੀ ਸਣੇ ਸਹੁਰਾ ਪਰਿਵਾਰ ਮੌਤ ਦੇ ਘਾਟ ਉਤਾਰਿਆ

Punjab | 11:21 AM IST Feb 16, 2020

ਮੋਗਾ ’ਚ ਇਕ ਪੁਲਿਸ ਮੁਲਾਜ਼ਮ ਨੇ AK-47 ਨਾਲ ਆਪਣੀ ਪਤਨੀ, ਸੱਸ, ਸਾਲਾ ਤੇ ਸਾਲੇਹਾਰ ਦਾ ਕਤਲ ਕਰ ਦਿੱਤਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ।

ਮੋਗਾ ’ਚ 4 ਲੋਕਾਂ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਮੁਲਾਜ਼ਮ ਨੇ ਆਪਣੀ ਪਤਨੀ ਤੇ ਉਸ ਦੇ ਪਰਿਵਾਰ ਨੂੰ ਗੋਲੀ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸ਼ਖਸ ਨੇ AK-47 ਨਾਲ ਆਪਣੀ ਪਤਨੀ, ਸੱਸ, ਸਾਲਾ ਤੇ ਸਾਲੇਹਾਰ ਦਾ ਕਤਲ ਕਰ ਦਿੱਤਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਮੁਲਜ਼ਮ ਪੰਜਾਬ ਪੁਲਿਸ ਦਾ ਹਵਲਦਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲਾ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫਾਇਰਿੰਗ ਵਿੱਚ ਪੰਜ ਲੋਕਾਂ ਦੇ ਗੋਲੀ ਲੱਗੀ। ਜਿਸ ਕਾਰਨ ਚਾਰਾਂ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ।ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ। ਦਰਅਸਲ, ਇਹ ਹਮਲਾਵਾਰ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਜਿਸ ਨੇ ਆਪਣੇ ਸਰਵਿਸ ਹਥਿਆਰ ਏਕੇ-47 ਨਾਲ ਫਾਇਰਿੰਗ ਕੀਤੀ। ਇਸ ਦੌਰਾਨ ਉਸ ਦੀ ਪਤਨੀ, ਸੱਸ, ਸਾਲਾ, ਸਾਲੇਹਾਰ ਅਤੇ ਉਨ੍ਹਾਂ ਦੀ ਇੱਕ ਲੜਕੀ ਦੇ ਗੋਲੀ ਲੱਗੀ। ਲੜਕੀ ਗੰਭੀਰ ਜ਼ਖਮੀ ਹੈ ਜਦਕਿ ਬਾਕੀ ਚਾਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਫਾਇਰਿੰਗ ਵਿੱਚ ਪੰਜ ਲੋਕਾਂ ਦੇ ਗੋਲੀ ਲੱਗੀ। ਜਿਸ ਕਾਰਨ ਚਾਰਾਂ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ।ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਭਰ ਤੀ ਕੀਤਾ ਗਿਆ। ਦਰਅਸਲ, ਇਹ ਹਮਲਾਵਾਰ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਜਿਸ ਨੇ ਆਪਣੇ ਸਰਵਿਸ ਹਥਿਆਰ ਏਕੇ-47 ਨਾਲ ਫਾਇਰਿੰਗ ਕੀਤੀ। ਇਸ ਦੌਰਾਨ ਉਸ ਦੀ ਪਤਨੀ, ਸੱਸ, ਸਾਲਾ, ਸਾਲੇਹਾਰ ਅਤੇ ਉਨ੍ਹਾਂ ਦੀ ਇੱਕ ਲੜਕੀ ਦੇ ਗੋਲੀ ਲੱਗੀ। ਲੜਕੀ ਗੰਭੀਰ ਜ਼ਖਮੀ ਹੈ ਜਦਕਿ ਬਾਕੀ ਚਾਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।

 

SHOW MORE