HOME » Videos » Punjab
Share whatsapp

ਸੀਮੇਂਟ ਫੈਕਟਰੀ ਦਾ ਪਾਣੀ ਸਤੁਲਜ ਦਰਿਆ 'ਚ ਪੈ ਰਿਹਾ, ਕੋਈ ਕਾਰਵਾਈ ਨਹੀਂ: ਸੰਧੋਆ

Punjab | 01:37 PM IST Feb 08, 2019

ਪੰਜਾਬ ਦੇ ਦਰਿਆਵਾਂ ਦਾ ਪਾਣੀ ਗੰਦਲਾ ਹੋਣ ਦਾ ਮੁੱਦਾ ਮੁੜ ਤੋਂ ਗਰਮਾ ਚੁੱਕਿਆ ਹੈ। ਰਾਜਸਥਾਨ ਫੀਡਰ ਦਾ ਪਾਣੀ ਗੰਦਲਾ ਹੋਣ ਕਾਰਨ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸਵਾਲ ਖੜੇ ਹੋ ਰਹੇ ਹਨ। ਪੰਜਾਬ ਚ ਲੋਕ ਸਭਾ ਚੋਣਾਂ ਦੌਰਾਨ ਪ੍ਰਦੂਸ਼ਿਤ ਪਾਣੀ ਦਾ ਮੁੱਦਾ ਸਿਆਸੀ ਰੰਗਤ ਲੈ ਸਕਦਾ।

ਪ੍ਰਦੂਸ਼ਿਤ ਪਾਣੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਕਾਫੀ ਸਰਗਰਮ ਵਿਖਾਈ ਦੇ ਰਹੀ ਹੈ। ਜਿਸਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੇ ਖਿਲਾਫ਼ ਐੱਨਜੀਟੀ ਦਾ ਰੁਖ ਕੀਤੇ ਤੇ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਤੋਂ ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੇ ਕਿਹਾ ਕਿ ਰੋਪੜ ਵਿੱਚ ਸੀਮੇਂਟ ਦੀ ਫੈਕਟਰੀ ਦਾ ਪਾਣੀ ਸਤਲੁਜ ਦਰਿਆ ਵਿੱਚ ਪੈ ਰਿਹਾ ਪਰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਉਧਰ ਗੜਸ਼ੰਕਰ ਤੋਂ ਆਪ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਜਿਨ੍ਹਾਂ ਚਿਰ ਦਰਿਆਵਾਂ ਦਾ ਪਾਣੀ ਸਾਫ ਨਹੀਂ ਹੁੰਦਾ ਉਨ੍ਹਾਂ ਚਿਰ ਸਰਕਾਰ ਦਾ ਤੰਦਰੁਸਤ ਮਿਸ਼ਨ ਵੀ ਕੋਈ ਮਾਇਨੇ ਨਹੀਂ ਰੱਖਦਾ।

ਪਾਣੀ ਪ੍ਰਦੂਸ਼ਿਤ ਹੋਣ ਦੇ ਮਾਮਲੇ ਚ ਐੱਨਜੀਟੀ ਵੱਲੋਂ ਪੰਜਾਬ ਸਰਕਾਰ ਨੂੰ ਪਹਿਲਾਂ ਹੀ 50 ਕਰੋੜ ਰੁਪਏ ਦਾ ਜ਼ਰਮਾਨਾ ਲਗਾਇਆ ਜਾ ਚੁੱਕੈ ਤੇ ਹੁਣ ਸਰਕਾਰ ਦੀਆਂ ਮੁਸ਼ਕਿਲਾਂ ਵਿੱਚ ਮੁੜ ਵਾਧਾ ਹੋ ਸਕਦਾ ਹੈ।

SHOW MORE