HOME » Videos » Punjab
Share whatsapp

ਲੋਕਾਂ ਨੂੰ ਠੀਕ ਕਰਨ ਵਾਲੀ ਖੰਨਾ ਦੀ ਸਰਕਾਰੀ ਡਿਸਪੈਂਸਰੀ ਖੁਦ ਪਈ ਬੀਮਾਰ, ਨਾ ਡਾਕਟਰ, ਨਾ ਦਵਾਈਆਂ

Punjab | 02:02 PM IST Jan 17, 2019

ਸਰਕਾਰ ਗਰੀਬ ਮਜ਼ਦੂਰਾਂ ਤੇ ਆਮ ਕਰਮਚਾਰੀਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕਿੰਨੀ ਗੰਭੀਰ ਹੈ ਤੇ ਆਮ ਜਨਤਾ ਦੇ ਟੈਕਸ ਤੋਂ ਪੈਸੇ ਇਕੱਠੇ ਕਰਕੇ ਕਿਸ ਤਰ੍ਹਾਂ ਉਸਦੀ ਬੇਕਦਰੀ ਹੋ ਰਹੀ ਹੈ ਇਸ ਗੱਲ ਦਾ ਅੰਦਾਜ਼ਾ ਖੰਨਾ ਦੀ ਈਐਸਆਈ ਡਿਸਪੈਂਸਰੀ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਜਿਸ ਵਿੱਚ ਰੋਜ਼ਾਨਾ ਲਗਭਗ 100 ਮਰੀਜ਼ ਆਉਂਦੇ ਹਨ ਮਗਰ ਡਿਸਪੈਂਸਰੀ ਖ਼ੁਦ ਬੀਮਾਰ ਦਿਖਾਈ ਦੇ ਰਹੀ ਹੈ, ਅਧਿਕਾਰੀ ਇਸ ਖਸਤਾ ਹਾਲਤ ਪਿੱਛੇ ਸਟਾਫ਼ ਦੀ ਕਮੀ ਦੱਸ ਰਹੇ ਹਨ। ਡਿਸਪੈਂਸਰੀ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਹਨ, ਚਾਰੋਂ ਪਾਸੇ ਉੱਘੀ ਜੰਗਲੀ ਘਾਹ ਤੇ ਸਟਾਫ਼ ਦੀ ਘਾਟ ਕਰਕੇ ਇਹ ਆਲੀਸ਼ਾਨ ਇਮਾਰਤ ਖੰਡਰ ਵਿੱਚ ਤਬਦੀਲ ਹੋ ਰਹੀ ਹੈ।

SHOW MORE