ਪੋਸਟਰਾਂ 'ਚ ਇਮਰਾਨ ਤੇ ਸਿੱਧੂ ਨੂੰ ਦੱਸਿਆ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਅਸਲੀ ਹੀਰੋ
Punjab | 03:24 PM IST Nov 11, 2019
ਸੰਗਰੂਰ ਦੇ ਦਿੜ੍ਹਬਾ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਅਸਲ ਹੀਰੋ ਐਲਾਨਦੇ ਬੋਰਡ ਲੱਗੇ ਹਨ।
ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਫੋਟੋ ਵਾਲੇ ਬੋਰਡਾਂ ਉਤੇ ਲਿਖਿਆ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਅਸਲੀ ਹੀਰੋ ਇਹ ਦੋਵੇ ਆਗੂ ਹਨ। ਬੋਰਡ ਲਗਾਉਣ ਵਾਲੇ ਬਲਜੀਤ ਸਿੰਘ ਸਿੱਧੂ ਤੇ ਸ਼ੁਭਮ ਗਰਗ ਦਾ ਕਹਿਣਾ ਹੈ ਕਿ ਜੇਕਰ ਕਰਤਾਰਪੁਰ ਲਾਂਘਾ ਖੁੱਲ਼੍ਹਿਆ ਹੈ ਤਾਂ ਇਹ ਸਿੱਧੂ ਤੇ ਇਮਰਾਨ ਦੀਆਂ ਕੋਸ਼ਿਸ਼ਾਂ ਕਾਰਨ ਖੁਲ੍ਹਿਆ ਹੈ।
ਉਨ੍ਹਾਂ ਕਿਹਾ ਕਿ 70 ਸਾਲ ਤੋਂ ਸਿੱਖ ਜੋ ਮੰਗ ਕਰ ਰਹੇ ਸਨ, ਉਸ ਨੂੰ ਇਨ੍ਹਾਂ ਦੋਵਾਂ ਨੇ ਇਕ ਸਾਲ ਵਿਚ ਪੂਰਾ ਕਰ ਦਿੱਤਾ ਹੈ। ਇਹ ਦੋਵੇਂ ਹੀ ਲਾਂਘਾ ਖੋਲ੍ਹਣ ਦੇ ਅਸਲੀ ਹੀਰੋ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਹੋਰ ਵੀ ਕਈ ਸ਼ਹਿਰਾਂ ਵਿਚ ਅਜਿਹੇ ਪੋਸਟਰ ਲੱਗੇ ਸਨ ਪਰ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਤੁਰਤ ਹਟਾ ਦਿੱਤਾ ਸੀ।
-
-
ਕਰੀਬ 3 ਹਜ਼ਾਰ ਗਾਵਾਂ ਦੇ ਨਾਲ ਬਾਬਾ ਪਹੁੰਚੇ ਸੁਲਤਾਨਪੁਰ ਲੋਧੀ, ਪ੍ਰਸ਼ਾਸਨ ਵਿਚਾਲੇ ਟਕਰਾਅ
-
-
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਫਾਹੇ ਲੱਗੀ ਲਾਸ਼ ਮਿਲੀ
-
ਕੇਂਦਰ ਦੇ ਫੈਸਲੇ 'ਤੇ ਅਮਲ, ਨੰਦ ਸਿੰਘ ਪਟਿਆਲਾ ਜੇਲ੍ਹ 'ਚੋਂ ਹੋਇਆ ਰਿਹਾਅ..
-