HOME » Videos » Punjab
Share whatsapp

ਘਰਾਂ ਦੇ ਬਾਹਰ ਲਾਏ ਪੋਸਟਰ: ਰੁਜ਼ਗਾਰ ਨਹੀਂ ਤਾਂ ਵੋਟ ਨਹੀਂ, ਅਕਾਲੀ ਜਾਂ ਕਾਂਗਰਸੀ ਵੋਟ ਮੰਗਣ ਨਾ ਆਵੇ

Punjab | 11:36 AM IST May 16, 2019

ਪੰਜਾਬ ਦੇ ਇਤਿਹਾਸਕ ਸ਼ਹਿਰ ਸਮਾਣਾ ਵਿੱਚ ਬੇਰੁਜਗਾਰ ਨੌਜਵਾਨਾਂ ਨੇ ਆਪਣੇ ਘਰਾਂ ਦੇ ਬਾਹਰ ਵੋਟ ਨਾ ਦੇਣ ਦੇ ਪੋਸਟਰ ਲਗਾਏ ਹਨ। ਨੌਜਵਾਨਾਂ ਨੇ ਇਨ੍ਹਾਂ ਪੋਸਟਰਾਂ ਵਿੱਚ ਘਰਾਂ ਦੇ ਬਾਹਰ ਲਿਖ ਕੇ ਲਾਇਆ ਹੈ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਘਰ ਵਿੱਚੋਂ ਇੱਕ ਨੌਜਵਾਨ ਨੂੰ ਰੋਜਗਾਰ ਦਿੱਤਾ ਜਾਵੇਗਾ ਪਰ ਢਾਈ ਸਾਲ ਹੋ ਗਏ ਪਰ ਕੁੱਝ ਨਹੀਂ ਹੋਇਆ। ਵਾਅਦੇ ਮੁਤਾਬਿਕ ਨਾ ਹੀ ਰੁਜਗਾਰ ਮਿਲਿਆ ਤੇ ਨਾ ਨਹੀਂ ਮੋਬਾਈਲ ਫੋਨ। ਇਸ ਤੋਂ ਪਰੇਸ਼ਾਨ ਹੋ ਕੇ ਘਰਾਂ ਦੇ ਬਾਹਰ ਲਿਖਿਆ ਹੈ ਕਾਂਗਰਸ ਵੋਟ ਮੰਗਣ ਸਾਡੇ ਘਰ ਨਾ ਆਵੇ।

ਸਮਾਣਾ ਦੇ ਵਾਰਡ ਨੰਬਰ 19 ਤੇ 20 ਦੇ ਅੰਦਰ ਬੇਰੁਜ਼ਗਾਰ ਨੌਜਵਾਨ ਸੰਦੀਪ ਨੇ ਦੱਸਿਆ ਕਿ ਇਸ ਮੁੱਹਲੇ ਦੇ ਅੰਦਰ ਪੜ੍ਹੇ ਲਿਖੇ ਬੇਰੁਜਗਾਰ ਹਨ। ਇਨ੍ਹਾਂ ਨੂੰ ਨੌਕਰ ਦੇਣ ਲਈ ਕਾਂਗਰਸ ਤੇ ਅਕਾਲੀ ਦਲ ਨੇ ਕੁੱਝ ਨਹੀਂ ਕੀਤਾ। ਇਸ ਲਈ ਉਹ ਦੋਨੋਂ ਪਾਰਟੀਆਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।

SHOW MORE