HOME » Top Videos » Punjab
Share whatsapp

ਨਵਜੋਤ ਸਿੱਧੂ ਦੇ ਸੁਆਗਤ ਵਿੱਚ ਪਾਕਿਸਤਾਨ ਵਿੱਚ ਲੱਗੇ ਪੋਸਟਰ, ਦੇਖੋ

Punjab | 10:10 AM IST Nov 28, 2018

ਪਾਕਿਸਤਾਨ ਦੇ ਕਰਤਾਰਪੁਰ ਵਿੱਚ ਨਵਜੋਤ ਸਿੱਧੂ ਦੇ ਸਮਰਥਨ ਚ ਪੋਸਟਰ ਲੱਗੇ ਹਨ। ਪੋਸਟਰਾਂ ਵਿੱਚ ਕਰਤਾਰਪੁਰ ਦਾ ਮੁੱਦਾ ਚੁੱਕਣ ਲਈ ਧੰਨਵਾਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਮਰਾਨ ਖ਼ਾਨ ਦੇ ਸਵਾਗਤ ਵਿੱਚ ਵੀ ਲੱਗੇ ਪੋਸਟਰ ਲੱਗੇ ਹਨ।

ਕਰਤਾਰਪੁਰ ਕਾਰੀਡੋਰ ਦੇ ਲਈ ਅੱਜ ਇੱਕ ਹੋਰ ਇਤਿਹਾਸਿਕ ਦਿਨ ਹੈ। ਭਾਰਤ ਤੋਂ ਬਾਅਦ ਅੱਜ ਪਾਕਿਸਤਾਨ ਵੱਲੋਂ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਪਹਿਰ ਕਰੀਬ 1 ਵਜੇ ਇਸ ਕਾਰੀਡੋਰ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਲਈ ਪਾਕਿਸਤਾਨ ਨੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਹਨ। ਇਸ ਸਮਾਗਮ ਵਿੱਚ ਭਾਰਤ ਤੋਂ ਵੀ ਕਈ ਵੀਆਈਪੀ ਸ਼ਾਮਿਲ ਹੋ ਰਹੇ ਹਨ।

SHOW MORE