HOME » Videos » Punjab
Share whatsapp

ਜੇਲ੍ਹ ‘ਚ ਕੈਦੀ ਦੀ ਮੌਤ, ਪਰਿਵਾਰ ਨੇ SHO ‘ਤੇ ਲਾਏ ਗੰਭੀਰ ਇਲਜ਼ਾਮ

Punjab | 03:59 PM IST Jul 16, 2019

ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮੇ ਕਰਕੇ ਜਾਣੀ ਜਾਂਦੀ ਹੈ। ਹੁਣ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਤੇ ਛਿਹਰਟਾ ਇਲਾਕੇ ਦੀ ਐੱਸ ਐੱਚ ਓ ਰਾਜਵਿੰਦਰ ਕੌਰ ਤੇ ਇਲਜ਼ਾਮ ਲੱਗੇ ਹਨ ਕਿ ਉਸ ਵੱਲੋਂ ਇੱਕ ਯੁਵਕ ਨੂੰ ਸਿਰਫ਼ ਪੁੱਛ ਗਿਛ ਲਈ ਬੁਲਾਇਆ ਗਿਆ ਤੇ ਉਸ ਉੱਤੇ ਫਰਜ਼ੀ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ।

ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਐਸਐਚਓ ਰਾਜਵਿੰਦਰ ਕੌਰ ਵੱਲੋਂ ਸਿਰਫ ਸਿਰਫ ਉਨ੍ਹਾਂ ਦੇ ਬੱਚੇ ਨੂੰ ਜਿਸਦਾ ਨਾਮ ਜੱਜਬੀਰ ਸਿੰਘ ਹੈ, ਪੁੱਛਗਿਛ ਲਈ ਸਿਹਰ ਟਾਈਲ ਚੌਕੀ ਵਿੱਚ ਬੁਲਾਇਆ ਗਿਆ ਸੀ। ਲੇਕਿਨ ਰਾਜਵਿੰਦਰ ਕੌਰ ਵੱਲੋਂ ਉਸ ਉੱਤੇ ਝੂਠਾ ਕੇਸ ਦਰਜ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਬੱਚੇ ਦੀ ਤਬੀਅਤ ਇਕਦਮ ਖਰਾਬ ਹੋ ਗਈ ਹੈ ਜਦੋਂ ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪਹੁੰਚੇ ਤਾਂ ਉਨ੍ਹਾਂ ਪਤਾ ਲੱਗਾ ਕਿ ਉਸ ਦੀ ਮ੍ਰਿਤੂ ਹੋ ਚੁੱਕੀ ਹੈ।   ਉਸ ਤੋਂ ਬਾਅਦ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ ਜਿੱਥੇ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਵੀ ਵੇਖਣ ਨੂੰ ਨਹੀਂ ਦਿੱਤੀ ਗਈ।

ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਜਮ੍ਹਾਂ ਕਰਵਾ ਕੇ ਉਹ ਵਾਪਸ ਚਲੇ ਗਏ। ਅਜੇ ਤੱਕ ਉਹ ਇੱਥੇ ਨਹੀਂ ਪਹੁੰਚੇ ਉਨ੍ਹਾਂ ਨੇ ਆਪਣੇ ਬੱਚੇ ਦੀ ਮੌਤ ਦੇ ਪਿੱਛੇ ਹਟਾ ਇਲਾਕੇ ਦੀ ਐਸਐਚਓ ਰਾਜਵਿੰਦਰ ਕੌਰ ਨੂੰ ਦੱਸਿਆ ਉਨ੍ਹਾਂ ਨੇ ਕਿਹਾ ਕਿ ਉਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਪੁਲਿਸ ਅਧਿਕਾਰੀ ਵੱਲੋਂ ਵੀ ਦੱਸਿਆ ਗਿਆ ਕਿ ਅੰਮ੍ਰਿਤਸਰ ਦੀ ਜੇਲ੍ਹ ਵਿਚ ਇੱਕ ਕੈਦੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ।  ਉਸ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਲਿਆਇਆ ਗਿਆ ਤੇ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਹੀ ਪਤਾ ਲੱਗ ਪਏਗਾ ਕਿ ਨੌਜਵਾਨ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ।

SHOW MORE