HOME » Top Videos » Punjab
Share whatsapp

ਜੇਲ੍ਹ ਅਧਿਕਾਰੀਆਂ ਦੀ ਖੁੱਲ੍ਹੀ ਪੋਲ, ਕੈਦੀ ਨੇ ਵਾਇਰਲ ਕੀਤੀ ਵੀਡੀਓ

Punjab | 05:16 PM IST Oct 06, 2019

ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਇਲ ਅਤੇ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ। ਰੋਪੜ ਵਿਚ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਜੇਲ੍ਹ ਅਧਿਕਾਰੀਆਂ ਦੀ ਪੋਲ ਖੋਲ਼੍ਹ ਕੇ ਰੱਖ ਦਿੱਤੀ ਹੈ। ਇਹ ਵੀਡਓ ਜੇਲ੍ਹ ਵਿਚ ਹੀ ਬੰਦ ਕਿਸੇ ਕੈਦੀ ਜਾਰੀ ਕੀਤਾ ਹੈ।

ਵੀਡੀਓ ਰਾਹੀਂ ਰੂਪਨਗਰ ਜੇਲ੍ਹ ਦੇ ਸੈੱਲ ਬਲਾਕ 'ਚ 3 ਮੋਬਾਇਲ ਦਿਖਾਏ ਗਏ ਹਨ, ਜੋ ਕਿ ਚਾਲੂ ਹਾਲਤ 'ਚ ਹਨ। ਵੀਡੀਓ ਵਿਚ ਇਹ ਵਿਆਕਤੀ ਇਲਜ਼ਾਮ ਲਾ ਰਿਹਾ ਹੈ ਕਿ ਜੇਲ੍ਹ ਅਧਿਕਾਰੀ ਉਸ ਨੂੰ ਮੋਬਾਇਲ ਅਤੇ ਨਸ਼ਾ ਵੇਚਣ ਲਈ ਮਜਬੂਰ ਕਰ ਰਹੇ ਹਨ। ਇੰਨਾ ਹੀ ਨਹੀਂ, ਇਸ ਸ਼ਖਸ ਮੁਤਾਬਕ ਅਧਿਕਾਰੀਆਂ ਵੱਲੋਂ ਛੋਟੇ ਮੋਬਾਇਲ ਦੀ ਕੀਮਤ 5 ਤੋਂ ਲੈ ਕੇ 6 ਹਜ਼ਾਰ ਤੱਕ ਅਤੇ ਵੱਡੇ ਮੋਬਾਇਲ ਦੀ ਕੀਮਤ ਕਰੀਬ 25 ਹਜ਼ਾਰ ਤੈਅ ਕੀਤੀ ਗਈ ਹੈ ਅਤੇ ਉਸ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਲਈ ਮਜਬੂਰ ਕੀਤਾ ਜਾਂਦਾ।

ਇਸ ਵਾਇਰਲ ਵੀਡੀਓ ਦੀ ਜੇਲ੍ਹ ਅਧਿਕਾਰੀ ਵੀ ਪੁਸ਼ਟੀ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਦੀ ਵੀ ਗੱਲ ਆਖੀ ਜਾ ਰਹੀ ਹੈ, ਹਾਲਾਂਕਿ ਕੋਈ ਵੀ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ। ਅਧਿਕਾਰੀ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਹਨ, ਪਰ ਜੇਲ੍ਹ ਚੋਂ ਮੋਬਾਈਲ ਬਰਾਮਦ ਹੋਣਾ ਆਪਣੇ ਆਪ ਵਿਚ ਕਈ ਸਵਾਲ ਜਰੂਰ ਖੜ੍ਹੇ ਕਰਦਾ ਹੈ।

SHOW MORE