HOME » Top Videos » Punjab
Share whatsapp

ਬਠਿੰਡਾ ਪਹੁੰਚੀ ਪ੍ਰਿਅੰਕਾ ਨੇ ਕਿਹਾ, ਮੇਰਾ ਘਰਵਾਲਾ ਵੀ ਪੰਜਾਬੀ, ਪੰਜਾਬੀਆਂ ਦੀ ਅਣਖ ਤੇ ਦਲੇਰੀ ਨੂੰ ਸਲਾਮ

Punjab | 05:28 PM IST May 14, 2019

ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰਿਅੰਕਾ ਗਾਂਧੀ ਬਠਿੰਡਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਫ਼ਤਿਹ ਬੁਲਾ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ਉਸ ਦਾ ਘਰਵਾਲਾ ਪੰਜਾਬੀ ਹੈ ਤੇ ਉਹ ਪੰਜਾਬੀਆਂ ਦੀ ਅਣਖ ਤੇ ਦਲੇਰੀ ਬਾਰੇ ਬੜੀ ਚੰਗੀ ਤਰ੍ਹਾਂ ਜਾਣਦੀ ਹੈ।

ਉਨ੍ਹਾਂ ਕਿਹਾ ਕਿ ਮੈਂ ਪੰਜਾਬੀਆਂ ਦੀ ਧਰਤੀ ਤੇ ਕੌਮ ਨੂੰ ਸਲਾਮ ਕਰਦੀ ਹਾਂ। ਉਨ੍ਹਾਂ ਕਿਹਾ ਕਿ ਸੁਣਿਆ ਹੈ ਕਿ ਕੱਲ੍ਹ ਬਠਿੰਡੇ ਪ੍ਰਧਾਨ ਮੰਤਰੀ ਆਏ ਸਨ ਤੇ ਇਸੇ ਗਰਾਊਂਡ ਵਿਚ ਉਨ੍ਹਾਂ ਨੇ ਰੈਲੀ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ਮੋਦੀ ਨੇ ਇੰਨੇ ਝੂਠ ਬੋਲੇ ਕੇ ਹਨੇਰੀ-ਮੀਂਹ ਆ ਗਿਆ। ਆਸਮਾਨ ਨੇ ਮੋਦੀ ਦੇ ਝੂਠਾ ਦਾ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੀਆਂ ਚੋਣਾਂ ਵਿਚ ਵਾਅਦਿਆਂ ਦੀ ਝੜੀ ਲਾ ਦਿੱਤੀ ਪਰ ਇਕ ਵੀ ਵਾਅਦੇ ਨੂੰ ਸਿਰੇ ਲਾਉਣ ਵਿਚ ਨਾਕਾਮ ਰਹੀ ਹੈ।

SHOW MORE
corona virus btn
corona virus btn
Loading