HOME » Videos » Punjab
Share whatsapp

ਪੰਜਾਬ ਦੇ ਇਨ੍ਹਾਂ ਕਿਸਾਨਾਂ ਲਈ ਪਰਾਲੀ ਚੰਗੀ ਹੈ....

Punjab | 05:13 PM IST Nov 08, 2018

ਪੰਜਾਬ ਵਿੱਚ ਝੋਨੇ ਦੀ ਪਰਾਲੀ ਅੱਜ ਬਹੁਤ ਵੱਡਾ ਮਸਲਾ  ਬਣਿਆ ਹੋਇਆ ਹੈ। ਜਿੱਥੇ ਇੱਕ ਪਾਸੇ ਸਰਕਾਰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਕਿਸਾਨਾਂ ਦੀ ਅਗਵਾਈ ਕਰਕੇ ਸ਼ਰੇਆਮ ਪਰਾਲੀ ਨੂੰ ਅੱਗ ਲਗਾਕੇ ਇਸਦੇ ਠੋਸ ਹੱਲ ਦੀ ਮੰਗ ਕਰ  ਰਹੀਆਂ ਹਨ। ਕਿਸਾਨ ਜੱਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਮੁਆਵਜ਼ੇ ਦੀ ਸ਼ਰਤ ਉੱਤੇ ਹੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਮੰਗ ਕਰ ਰਹੀਆਂ ਹਨ। ਪਰ ਅਜਿਹੇ ਹਾਲਤਾਂ ਵਿੱਚ ਪੰਜਾਬ ਵਿੱਚ ਅਜਿਹੇ ਕਿਸਾਨ ਵੀ ਹਨ ਜਿਹੜੇ ਪਰਾਲੀ ਨੂੰ ਚੰਗਾ ਮੰਨਦੇ ਹਨ। ਉਹ ਪਰਾਲੀ ਨੂੰ ਅੱਗ ਨਾ ਲਾ ਕੇ ਬਹੁਤ ਫਾਇਦਾ ਖੱਟ ਰਹੇ ਹਨ। ਇਸ ਖ਼ਬਰ ਵਿੱਚ ਮੌਜੂਦ ਵੀਡੀਓ ਅਜਿਹੇ ਕਿਸਾਨਾਂ ਦੀ ਸਫਲਤਾ ਦੀ ਕਹਾਣੀ ਹੈ।

SHOW MORE