HOME » Top Videos » Punjab
Share whatsapp

ਸਰਕਾਰਾਂ ਨੂੰ ਸ਼ੀਸ਼ਾ ਵਿਖਾ ਰਹੇ ਨੇ ਤਲਵੰਡੀ ਸਾਬੋ ਦੇ ਇਸ ਪਿੰਡ ਦੇ ਕਿਸਾਨ, ਦੇਖੋ ਵੀਡੀਓ

Punjab | 12:45 PM IST Mar 29, 2019

ਇੱਕ ਪਾਸੇ ਕਿਸਾਨ ਅੰਦੋਲਨ ਦੀ ਰਾਹ ਤੇ ਨੇ ਤਾਂ ਦੂਜੇ ਪਾਸੇ ਤਲਵੰਡੀ ਸਾਬੋ ਦੇ ਕੁੱਝ ਕਿਸਾਨਾਂ ਨੇ ਫ਼ਸਲੀ ਵਿਭਿੰਨਤਾ ਵਲ ਕਦਮ ਵਧਾਏ ਹਨ। ਰਿਵਾਇਤੀ ਫ਼ਸਲਾਂ ਦੀ ਥਾਂ ਮਟਰ ਦੀ ਖੇਤੀ ਕਰ ਕੇ ਆਪਣੀ ਮਿਹਨਤ ਨਾਲ ਫ਼ਸਲ ਵੀ ਚੰਗੀ ਕੱਢ ਲਈ ਹੈ। ਪਰ ਸਰਕਾਰੀ ਰਵੱਈਏ ਤੋਂ ਕਿਸਾਨ ਪਰੇਸ਼ਾਨ ਹਨ।

ਸਰਕਾਰਾਂ ਨੂੰ ਸ਼ੀਸ਼ਾ ਵੀ ਵਿਖਾਉਂਦੇ ਨੇ ਅਜਿਹਾ ਹੀ ਸ਼ੀਸ਼ਾ ਵਿਖਾ ਰਹੇ ਨੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਕਿਸਾਨ ਜੋ ਫ਼ਸਲੀ ਚੱਕਰ ਵਿੱਚੋਂ ਨਿਕਲਣ ਲਈ ਮਟਰ ਦੀ ਫ਼ਸਲ ਲਗਾਓ ਲੱਗ ਪਏ ਨੇ ਭਾਵੇਂ ਕਿ ਅਜੇ ਤੱਕ ਪੂਰੇ ਪਿੰਡ ਚੋ ਥੋੜੇ ਕਿਸਾਨ ਹੀ ਮਟਰਾਂ ਦੀ ਕਾਸ਼ਤ ਕਰਦਾ ਹੈ ਪਰ ਜੇ ਸਰਕਾਰ ਉਨ੍ਹਾਂ ਦੀ ਕੋਈ ਮਦਦ ਕਰੇ ਤਾਂ ਉਹ ਵੱਡੀ ਤਾਦਾਦ ਵਿੱਚ ਵੀ ਕਾਸ਼ਤ ਕਰਨ ਲਈ ਤਿਆਰ ਨੇ। ਕਿਉਂਕਿ ਇਹਨਾਂ ਕਿਸਾਨਾਂ ਨੇ ਇਸ ਬਾਰ ਆਪਣੇ ਦਮ ਤੇ ਮਾਤਰਾਂ ਦੀ ਬੰਪਰ ਫ਼ਸਲ ਪੈਦਾ ਕੀਤੀ ਹੈ ਪਰ ਮਾਰਕੀਟਿੰਗ ਦੀ ਕੀਤੇ ਨਾ ਕੀਤੇ ਮੁਸ਼ਕਿਲ ਜ਼ਰੂਰ ਆ ਰਹੀ ਹੈ

ਮਾਲਵਾ ਦਾ ਜ਼ਿਲ੍ਹਾ ਬਠਿੰਡਾ ਪਹਿਲਾ ਹੀ ਬਾਗ਼ਬਾਨੀ ਵਿੱਚ ਕਾਫ਼ੀ ਅੱਗੇ ਹੈ ਤੇ ਹੁਣ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਖੇਤੀ ਵਿਭਿੰਨਤਾ ਅਪਣਾ ਕੇ ਫ਼ਸਲ ਚੱਕਰਾਂ ਵਿੱਚੋਂ ਨਿਕਲ ਕੇ ਸਬਜ਼ੀ ਦੀ ਕਾਸ਼ਤ ਵੀ ਕਰਨ ਲੱਗ ਪਏ ਹਨ। ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਕਿਸਾਨ ਹੁਣ ਮਟਰ (ਸਬਜ਼ੀ) ਦੀ ਕਾਸ਼ਤ ਕਰ ਰਹੇ ਹਨ। ਪੂਰੇ ਪਿੰਡ ਵਿੱਚ ਪੰਜਾਹ ਏਕੜ ਦੇ ਕਰੀਬ ਕਿਸਾਨਾਂ ਨੇ ਮਟਰ ਦੀ ਕਾਸ਼ਤ ਕੀਤੀ ਹੈ। ਕਿਸਾਨਾਂ ਮੁਤਾਬਿਕ ਭਾਵੇਂ ਇਸ ਵਾਰ ਝਾੜ ਚੰਗਾ ਹੈ ਪਰ ਫ਼ਸਲ ਆਉਣ ਤੇ ਮੰਡੀ ਵਿੱਚ ਭਾਅ ਨਹੀਂ ਮਿਲਦਾ।

ਦੇਸ਼ ਅੰਦਰ ਲੋਕ ਸਭਾ ਚੋਣਾ ਦਾ ਮਾਹੌਲ ਗਰਮ ਹੋਣ ਕਾਰਨ ਇਸ ਪਿੰਡ ਦੇ ਕਿਸਾਨ ਵੀ ਚੋਣਾ ਨੂੰ ਦੇਖਦੇ ਹੋਏ ਆਪਣੇ ਮਟਰਾਂ ਦੀ ਫ਼ਸਲ ਦੀ ਮਦਦ ਲਈ ਨੇਤਾਵਾਂ ਦੇ ਮੂੰਹਾਂ ਵੱਲ ਵੇਖ ਰਹੇ ਹਨ।

SHOW MORE