HOME » Videos » Punjab
Share whatsapp

ਬਿਨਾਂ ਮਸ਼ੀਨ ਖਰੀਦੇ ਸਿਰਫ 125 ਰੁ. ’ਚ ਇੱਕ ਏਕੜ ਦੀ ਸਪਰੇਅ, ਉਹ ਵੀ 7 ਮਿੰਟ ’ਚ..

Punjab | 03:33 PM IST Dec 05, 2018

ਸੁਖਵਿੰਦਰ ਸਿੰਘ

ਕਿਸਾਨਾਂ ਲਈ ਫ਼ਸਲਾਂ ਉੱਤੇ ਸਪਰੇਅ ਕਰਨਾ ਵੱਡੀਆਂ ਮੁਸ਼ਕਲਾਂ ਵਿੱਚੋਂ ਇੱਕ ਹੈ। ਜਿੱਥੇ ਸਪਰੇਅ ਕਰਨ ਲਈ ਸਮੇਂ ਸਿਰ ਲੇਬਰ ਨਾ ਮਿਲਣਾ ਤੇ ਜੇ ਮਿਲ ਵੀ ਜਾਵੇ ਤਾਂ ਸਪਰੇਅ ਲਈ ਬਹੁਤ ਜ਼ਿਆਦਾ ਸਮਾਂ ਲੱਗਣਾ ਇੱਕ ਵੱਡੀ ਸਿਰਦਰਦੀ ਹੁੰਦੀ ਹੈ। ਬੇਸ਼ੱਕ ਕਿਸਾਨ ਦੀ ਇਸ ਸਮੱਸਿਆ ਦਾ ਹੱਲ ਅੱਜ ਆਧੁਨਿਕ ਮਸ਼ੀਨਾਂ ਵਿੱਚ ਹੈ ਪਰ ਇਹ ਇੰਨੀਆਂ ਮਹਿੰਗੀਆਂ ਨੇ ਕਿ ਉਨ੍ਹਾਂ ਦੀ ਖ਼ਰੀਦ ਕਰਨ ਬਸ ਤੋਂ ਬਾਹਰੀ ਹੁੰਦਾ ਹੈ। ਪਰ ਹੁਣ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਹੋ ਗਿਆ ਹੈ,ਜੀ ਹਾਂ ਹੁਣ ਕਿਸਾਨਾਂ ਲਈ ਮਸ਼ੀਨਾਂ ਖ਼ਰੀਦਣਾ ਦੀ ਲੋੜ ਨਹੀਂ ਹੈ ਤੇ ਬਿਨਾ ਲੇਬਰ ਤੇ ਸਹੀ ਸਮੇਂ ਤੇ ਸਿਰਫ਼ 7 ਮਿੰਟ ਵਿੱਚ ਇੱਕ ਕਿੱਲੇ ਦੀ ਸਪਰੇਅ ਕੀਤੀ ਜਾ ਸਕਦੀ ਹੈ। ਵੱਡੀ ਗੱਲ ਇਹ ਹੈ ਇਹ ਕੰਮ ਆਧੁਨਿਕ ਮਸ਼ੀਨ ਨਾਲ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਵਿੱਚ ਲੱਗੇ ਤਿੰਨ ਦਿਨਾਂ ਦੇ ਐਗਰੋਟੈੱਕ ਮੇਲੇ ਵਿੱਚ ਇਹ ਮਸ਼ੀਨ ਕਿਸਾਨਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੀ।

ਇਸ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਹੋਏ ਪੀ.ਆਈ. ਇੰਡਸਟਰੀਜ਼ ਕੰਪਨੀ ਦੇ ਡਿਪਟੀ ਜਨਰਲ ਮੈਨੇਜਰ, ਐਮ.ਪੀ. ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਸਪਰੇਅ ਕਰਾਉਣੀ ਲੇਬਰ ਨਾਲੋਂ ਸਸਤੀ ਹੈ। ਉਨ੍ਹਾਂ ਕਿਹਾ ਕਿ ਲੇਬਰ ਰਾਹੀਂ ਸਪਰੇਅ ਕਰਾਉਣ ਲਈ ਘੱਟੋ ਘੱਟ 200 ਰੁਪਏ ਏਕੜ ਦਾ ਰੇਟ ਹੁੰਦਾ ਹੈ ਜਦਕਿ ਇਹ ਮਸ਼ੀਨ ਨਾਲ ਸਿਰਫ਼ 125 ਰੁਪਏ ਕਿੱਲੇ ਦੀ ਸਪਰੇਅ ਕਰਵਾਈ ਜਾ ਸਕਦੀ ਹੈ। ਲੇਬਰ ਇੱਕ ਕਿੱਲੇ ਉੱਤੇ ਅੱਧਾ ਦਿਨ ਲੱਗਾ ਦਿੰਦੀ ਹੈ ਤੇ ਇਹ ਮਸ਼ੀਨ ਸਿਰਫ਼ 7 ਮਿੰਟ ਵਿੱਚ ਕਿੱਲੇ ਦੀ ਸਪਰੇਅ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਤਕਨੀਕ ਪੱਖੋਂ ਵੀ ਲੇਬਰ ਨਾਲੋਂ ਵਧੀਆ ਸਪਰੇਅ ਕਰਦੀ ਹੈ। ਲੇਬਰ ਰਾਹੀਂ ਸਪਰੇਅ ਪੂਰੇ ਬੂਟੇ ਉੱਤੇ ਨਹੀਂ ਹੋ ਸਕਦੀ ਪਰ ਇਹ ਹਰ ਬੂਟੇ ਦੇ ਹਰ ਪੱਤੇ ਉੱਤੇ ਸਪਰੇਅ ਬੜੀ ਆਸਾਨੀ ਨਾਲ ਕਰ ਦਿੰਦੀ ਹੈ। ਵੱਡੀ ਗੱਲ ਹੈ ਇਹ ਮਸ਼ੀਨ ਇੱਕ ਦਿਨ ਵਿੱਚ 70 ਏਕੜ ਤੱਕ ਸਪਰੇਅ ਕਰ ਸਕਦੀ ਹੈ।



ਐਮ. ਸਿੰਘ ਨੇ ਦੱਸਿਆ ਕਿ ਲੇਬਰ ਰਾਹੀਂ ਸਪਰੇਅ ਕਰਾਉਣ ਜਾਂ ਕਿਸਾਨ ਵੱਲੋਂ ਖ਼ੁਦ ਸਪਰੇਅ ਕਰਨਾ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਗੱਲ ਹੈ ਜਿੱਥੇ ਇਸ ਨਾਲ ਸਿਹਤ ਸਬੰਧੀ ਦਿੱਕਤਾਂ ਦਾ ਸਾਹਮਣੇ ਕਰਨਾ ਪੈਂਦਾ ਹੈ ਉੱਥੇ ਹੀ ਕਈ ਕੇਸਾਂ ਵਿੱਚ ਸਪਰੇਅ ਕਰਦੇ ਸਮੇਂ ਕਿਸਾਨਾਂ ਦੀ ਮੌਤਾਂ ਵੀ ਹੋਈਆਂ ਹਨ ਪਰ ਇਸ ਮਸ਼ੀਨ ਨਾਲ ਕਿਸਾਨ ਜਾਂ ਲੇਬਰ ਦੀ ਸਿਹਤ ਤੇ ਜ਼ਿੰਦਗੀ ਦੇ ਖ਼ਤਰੇ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਮਸ਼ੀਨ ਪੰਜਾਬ ਵਿੱਚ ਕਿਰਾਏ ਉੱਤੇ ਉਪਲਬਧ ਹੈ। ਇਸ ਦਾ ਕਿਰਾਇਆ ਇੱਕ ਕਿੱਲੇ ਦੀ ਸਪਰੇਅ ਦਾ125 ਰੁਪਏ ਹੈ। ਕੰਪਨੀ ਨਾਲ ਸੰਪਰਕ ਕਰਨ ਨਾਲ ਉਹ ਤੁਹਾਡੇ ਖੇਤ ਵਿੱਚ ਆ ਜਾਂਦੀ ਹੈ। ਤੁਹਾਨੂੰ ਕੁੱਝ ਕਰਨ ਦੀ ਜ਼ਰੂਰਤ ਨਹੀਂ ਹੈ। ਕੰਪਨੀ ਦੇ ਤਕਨੀਕੀ ਮਾਹਿਰ ਨੇ ਹੀ ਸੱਤ ਮਿੰਟ ਵਿੱਚ ਪੂਰੀ ਚੰਗੀ ਤਰ੍ਹਾਂ ਫ਼ਸਲ ਦੀ ਸਪਰੇਅ ਕਰ ਦੇਣੀ ਹੈ।

ਮਸ਼ੀਨ ਖ਼ਰੀਦਣ , ਲੇਬਰ ਦੀ ਸਮੱਸਿਆ ਤੇ ਸਮੇਂ ਸਿਰ ਸਪਰੇਅ ਕਰਾਉਣਾ ਸਬੰਧੀ ਕਿਸਾਨਾਂ ਦੀ ਸਮੱਸਿਆ ਦੇ ਹੱਲ ਲਈ ਇਹ ਮਸ਼ੀਨ ਵਰਦਾਨ ਸਾਬਤ ਹੋ ਸਕਦੀ ਹੈ। ਇਹ ਮਸ਼ੀਨ ਨਰਮਾ, ਕਪਾਹ, ਆਲੂ, ਝੋਨਾ ਤੇ ਕਣਕ ਉੱਤੇ ਸਪਰੇਅ ਕਰ ਸਕਦੀ ਹੈ।

SHOW MORE