HOME » Top Videos » Punjab
ਹੁਸ਼ਿਆਰਪੁਰ 'ਚ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਦਾ ਵਿਰੋਧ
Punjab | 03:39 PM IST Apr 23, 2019
ਹੁਸ਼ਿਆਰਪੁਰ 'ਚ ਚੱਬੇਵਾਲ ਦੀ ਨਾਮਜ਼ਦਗੀ ਤੋਂ ਪਹਿਲਾਂ ਨਰਾਜ਼ ਸੰਤੋਸ਼ ਚੌਧਰੀ ਨੂੰ ਮਨਾਉਣ ਪਹੁੰਚੀ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਦਾ ਵਿਰੋਧ ਹੋਇਆ। ਟਿਕਟ ਨਾ ਮਿਲਣ ਤੋਂ ਨਰਾਜ਼ ਚੱਲ ਰਹੇ ਸੰਤੋਸ਼ ਚੌਧਰੀ ਨੂੰ ਮਨਾਉਣ ਲਈ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਉਹਨਾਂ ਦੇ ਘਰ ਪਹੁੰਚੇ, ਪਰ ਉਹਨਾਂ ਨੂੰ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਵਰਕਰਾਂ ਨੇ ਆਸ਼ਾ ਕੁਮਾਰੀ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਨਤੀਜਾ ਇਹ ਹੋਇਆ ਕਿ ਆਸ਼ਾ ਕੁਮਾਰੀ, ਸੰਤੋਸ਼ ਚੌਧਰੀ ਨੂੰ ਨਾਮਜ਼ਦਗੀ ਲਈ ਨਾਲ ਨਹੀਂ ਲਿਜਾ ਸਕੇ ਤੇ ਬੇਰੰਗ ਵਾਪਸ ਪਰਤਣਾ ਪਿਆ।