HOME » Videos » Punjab
Share whatsapp

ਅੱਕੇ ਲੋਕਾਂ ਨੇ ਟੋਲ ਪਲਾਜ਼ਾ ਭੰਨਿਆ, ਦੇਖੋ ਵੀਡੀਓ

Punjab | 02:14 PM IST Mar 15, 2019

ਮੁਕਤਸਰ-ਕੋਟਕਪੂਰਾ ਸੜਕ ਉਪਰ ਟੌਲ ਪਲਾਜ਼ਾ ਵੱਲੋਂ ਦੋ ਸਾਲਾਂ ਤੋਂ ਇਸ ਪਿੰਡ ਦੇ ਲੋਕਾਂ ਦੀ ਟੋਲ ਫੀਸ ਮੁਆਫ ਕੀਤੀ ਹੋਈ ਹੈ ਪਰ ਕੁਝ ਦਿਨਾਂ ਤੋਂ ਟੌਲ ਪਲਾਜ਼ਾ ਵਾਲੇ ਪਿੰਡ ਵੜਿੰਗ ਵਾਸੀਆਂ ਦੇ ਵਾਹਨਾਂ ਦੀਆਂ ਪਰਚੀਆਂ ਕੱਟਣ ਲੱਗੇ। ਇਸ ਕਾਰਵਾਈ ਤੋਂ ਪ੍ਰੇਸ਼ਾਨ ਪਿੰਡ ਵੜਿੰਗ ਵਾਸੀਆਂ ਨੇ ਵੱਲੋਂ ਟੋਲ ਪਲਾਜ਼ਾ 'ਤੇ ਧਰਨਾ ਦਿੱਤਾ ਗਿਆ। ਪਿੰਡ ਵਾਸੀਆਂ ਨੇ ਟੌਲ ਪਲਾਜ਼ਾ ਕੰਪਨੀ ਖਿਲਾਫ ਮੁਜ਼ਾਹਰਾ ਕਰਦਿਆਂ ਕਥਿਤ ਰੂਪ ਵਿੱਚ ਟੌਲ ਪਲਾਜ਼ਾ ਦੀ ਭੰਨ ਤੋੜ ਵੀ ਕੀਤੀ।

ਸ੍ਰੀ ਮੁਕਤਸਰ ਸਾਹਿਬ - ਕੋਟਕਪੂਰਾ ਮੁੱਖ ਮਾਰਗ ਤੇ ਪਿੰਡ ਵੜਿੰਗ ਕੋਲ ਲੱਗੇ ਟੋਲ ਪਲਾਜਾ ਤੇ ਪਿੰਡ ਵੜਿੰਗ ਦੇ ਹੀ ਇਕ ਵਿਅਕਤੀ ਦੇ ਟਰੈਕਟਰ ਟਰਾਲੀ ਦੀ ਪਰਚੀ ਕਟਣ ਤੇ ਬਵਾਲ ਖੜਾ ਹੋ ਗਿਆ। ਜਿਸ ਦੇ ਚਲ ਦੀਆਂ ਪਿੰਡ ਵਾਸੀਆ ਨੇ ਇਕਠੇ ਹੋ ਟੋਲ ਪਲਾਜ਼ਾ ਨੇੜੇ ਧਰਨਾ ਲਾਇਆ ਅਤੇ ਲੋਕਾਂ ਵੱਲੋਂ ਕਰੀਬ 3 ਘੰਟੇ ਬਿਨਾਂ ਟੋਲ ਪਰਚੀ ਕਟਵਾਏ ਅਨੇਕਾਂ ਵਾਹਨ ਟੋਲ ਤੋ ਲੰਘਵਾਏ ਗਏ।

ਇਸ ਦੌਰਾਨ ਕਵਰਿੰਗ ਕਰ ਰਹੇ ਪਤਰਕਾਰ ਤੋਂ ਇਕ ਪੁਲਿਸ ਕਰਮੀ ਵੱਲੋਂ ਕੈਮਰਾ ਖੋਹਣ ਦੇ ਖਾਰਨ ਵਿਵਾਦ ਹੋਰ ਭਖ ਗਿਆ। ਇਸ ਦੌਰਾਨ ਮੌਕੇ ਤੇ ਡੀ ਐਸ ਪੀ ਅਤੇ ਹੋਰ ਪੁਲਿਸ ਕਰਮੀ ਪਹੁੰਚੇ ਅਤੇ ਪਿੰਡ ਵਾਸੀਆਂ ਨੂੰ ਮਸਲੇ ਦੇ ਹਲ ਦਾ ਭਰੋਸਾ ਦਿਵਾਇਆ ਜਿਸ ਉਪਰੰਤ ਧਰਨਾ ਚੁੱਕ ਲਿਆ ਗਿਆ।

SHOW MORE