HOME » Videos » Punjab
Share whatsapp

ਸਿੱਖਿਆ ਮੰਤਰੀ ਦੀ ਸਖਤੀ ਨੇ ਵਿਗਾੜਿਆ ਸਕੂਲਾਂ ਦਾ ਮਾਹੌਲ!

Punjab | 03:19 PM IST Dec 01, 2018

ਸਿੱਖਿਆ ਮਹਿਕਮੇ ਦੀ ਸਖਤੀ ਨੇ ਪੰਜਾਬ ਦੇ ਸਕੂਲਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਸਿੱਖਿਆ ਮੰਤਰੀ ਓਪੀ ਸੋਨੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅੜੀ ਤੇ ਅਧਿਆਪਕਾਂ ਨੂੰ ਝਕਾਉਣ ਦੀ ਨੀਤੀ ਕਰਕੇ ਬੱਚਿਆਂ ਦੀ ਪੜ੍ਹਾਈ ਵੀ ਲੀਹੋਂ ਲਹਿ ਗਈ ਹੈ। ਅਧਿਆਪਕਾਂ ਨਾਲ ਨਿੱਤ ਨਵੀਂ ਸਰਕਾਰੀ ਧੱਕੇਸ਼ਾਹੀ ਤੋਂ ਅੱਕੇ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਨੂੰ ਜਿੰਦਰੇ ਜੜਣੇ ਸ਼ੁਰੂ ਕਰ ਦਿੱਤਾ ਹਨ। ਇਸ ਨਾਲ ਅਧਿਆਪਕਾਂ ਵਿਚਾਲੇ ਵੀ ਤਣਾਅ ਵਧ ਗਿਆ ਹੈ ਤੇ ਸਕੂਲਾਂ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ।

ਪੰਜਾਬ 'ਚ ਸਿੱਖਿਆ ਤੰਤਰ ਦਾ ਬੁਰਾ ਹਾਲ ਹੈ.... ਬੱਚਿਆਂ ਦੀ ਪੜ੍ਹਾਈ ਵੀ ਲੀਹੋਂ ਲਹਿ ਗਈ ਹੈ। ਜਿਸ ਦੀ ਗਵਾਹੀ ਭਰਦੀਆਂ ਨੇ ਇਹ 3 ਥਾਵਾਂ ਕਪੂਰਥਾਲਾ, ਮਾਨਸਾ ਤੇ ਸਮਾਣਾ ਸਮੇਤ ਸੂਬੇ ਦੇ ਦਰਜਨਾਂ ਸਕੂਲਾਂ ਦੇ ਬਾਹਰ ਦ੍ਰਿਸ ਕੁਝ ਅਜਿਹਾ ਹੀ ਹੈ। ਬੱਚਿਆਂ ਦੇ ਇਮਤਿਹਾਨ ਸਿਰ ਉਤੇ ਖੜੇ ਪਰ ਸਕਲਾਂ ਦੇ ਬਾਹਰ ਤਾਲੇ ਜੜੇ ਨੇ ,.ਵਜ੍ਹਾ ਸਿੱਖਿਆ ਮਹਿਕਮੇ ਵੱਲੋਂ ਅਧਿਆਪਕਾਂ ਨੂੰ ਝੁਕਾਉਣ ਲਈ ਕੀਤੀ ਜਾ ਰਹੀ ਸਖਤੀ ਹੈ। ਸਿੱਖਿਆ ਵਿਭਾਗ ਨੇ ਤਨਖਾਹ ਕਟੌਤੀ ਦੇ ਵਿਰੁੱਧ ਅੜੇ ਅਧਿਆਪਕਾਂ ਨੂੰ ਸਬਕ ਸਿਖਾਉਣ ਲਈ ਦੁਰ ਦਰਾਡੇ ਤਬਾਦਲੇ ਕਰਨ ਦੀ ਝੜੀ ਲਾਈ ਹੋਈ ਹੈ। ਵਿਭਾਗ ਦੀ ਇਸੇ ਧੱਕੇਸ਼ਾਹੀ ਤੋਂ ਅੱਕੇ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਨੂੰ ਜਿੰਦਰੇ ਜੜਣੇ ਸ਼ੁਰੂ ਕਰ ਦਿੱਤਾ ਹਨ। ਇਸ ਨਾਲ ਅਧਿਆਪਕਾਂ ਵਿਚਾਲੇ ਵੀ ਤਣਾਅ ਵਧ ਗਿਆ ਹੈ ਜਿਸ ਕਰਕੇ ਸਕੂਲਾਂ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ। ਕਪੂਰਥਲਾ ਚ 60 ਅਧਿਆਪਕਾਂ ਦੇ ਤਬਾਦਲੇ ਹੋਏ ਨੇ.. ਜਿੰਨਾਂ 'ਚੋ ਜ਼ਿਆਦਾਤਰ ਅਧਿਆਪਕਾਂ ਦਾ ਤਬਾਦਲਾ ਦੂਜੇ ਜਿਲ੍ਹੇ ਚ ਹੋਇਆ ਹੈ। ਇਸੇ ਤਬਾਦਲੇ ਖਿਲਾਫ ਡਟੇ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਨੂੰ ਜਿੰਦਰੇ ਜੜ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

ਇਸੇ ਤਰਾਂ ਮਾਨਸਾ 'ਚ ਵੀ 8 ਅਧਿਆਪਕਾਂ ਦੇ ਹੱਕ ਚ ਸਕੂਲੀ ਬੱਚੇ ਤੇ ਮਾਪਿਆਂ ਡਟ ਗਏ ਨੇ। ਸਰਕਾਰ ਖਿਲਾਫ ਪ੍ਰਦਰਸ਼ਨ ਲਈ ਉਤਰੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਵੀ ਸਤਾ ਰਹੀ ਹੈ।

ਪਾਤੜਾ ਉਪਮੰਡਲ ਦੇ ਪਿੰਡਾਂ ਚ ਵੀ ਹਲਾਤ ਕੁਝ ਅਜਿਹੇ ਹੀ ਨੇ। ਪਿੰਡਾ ਤੇ ਸਕੂਲੀ ਬੱਚਿਆਂ ਨੇ ਸਕੂਲਾਂ ਨੂੰ ਤਾਲੇ ਜੜ ਦਿੱਤੇ ਨੇ... ਤੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨਾਂ ਦੇ ਅਧਿਆਪਕਾ ਦਾ ਤਬਾਤਲ ਰੱਦ ਨਹੀਂ ਹੁੰਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਸਕੂਲਾਂ ਦੇ ਪ੍ਰਿੰਸੀਪਾਲ ਵੀ ਪ੍ਰਦਰਸ਼ਨਾਂ ਕਾਰਨ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋਣ ਤੋਂ ਚਿੰਤਤ ਦਿਖਾਈ ਦੇ ਰਹੇ ਨੇ।

ਦਰਅਸਲ ਤਨਖਾਹ ਕਟੌਤੀ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਘਿਰੀ ਪੰਜਾਬ ਸਰਕਾਰ ਨੇ ਹੁਣ ਨਵਾਂ ਫਰਮਾਨ ਜਾਰੀ ਕੀਤਾ ਹੈ... ਇਸ ਫਰਮਾਨ ਮੁਤਾਬਕ ਸਰਕਾਰ ਦਾ ਵਿਰੋਧ ਕਰ ਰਹੇ ਅਧਿਆਪਕਾਂ ਦੀ ਥਾਂ ਨਵੇਂ ਅਧਿਆਪਕ ਤਾਇਨਾਤ ਕੀਤੇ ਜਾ ਰਹੇ ਹਨ। ਸਰਕਾਰ ਦੀ ਚਾਲ ਅਧਿਆਪਕਾਂ ਨੂੰ ਘੱਟ ਤਨਖਾਹਾਂ 'ਤੇ ਰੈਗੂਲਰ ਹੋਣ ਲਈ ਮਜਬੂਰ ਕਰਨ ਦੀ ਹੈ। ਇਸ ਤਹਿਤ ਸਰਕਾਰੀ ਸ਼ਰਤਾਂ ਮੰਨ ਕੇ ਘੱਟ ਤਨਖਾਹ ਉੱਤੇ ਰੈਗਲਰ ਹੋਣ ਵਾਲੇ ਅਧਿਆਪਕਾਂ ਨੂੰ ਇਨਾਮ ਵਜੋਂ ਮਨਭਾਉਂਦੇ ਸਟੇਸ਼ਨ ਦਿੱਤੇ ਜਾ ਰਹੇ ਹਨ ਚਾਹੇ ਉਨ੍ਹਾਂ ਸਟੇਸ਼ਨਾਂ 'ਤੇ ਪਹਿਲਾਂ ਹੀ ਅਧਿਆਪਕ ਪੜ੍ਹਾ ਰਹੇ ਹਨ।

 

 

SHOW MORE