HOME » Top Videos » Punjab
Share whatsapp

ਭਾਰਤ ਬੰਦ: ਪ੍ਰਦਰਸ਼ਨਕਾਰੀਆਂ ਨੇ 'ਜਾਮ' ਕੀਤਾ ਪੰਜਾਬ, ਰੇਲ ਟ੍ਰੈਕਾਂ 'ਤੇ ਵੀ ਡਟੇ

Punjab | 01:45 PM IST Jan 08, 2020

ਭਾਰਤ ਬੰਦ ਦਾ ਅਸਰ ਪੰਜਾਬ ਭਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਬੰਦ ਦੇ ਚੱਲਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਵਿਖੇ ਬੰਦ ਦੇ ਚੱਲਦੇ ਰੇਲ ਸੇਵਾ ਕਾਫੀ ਪ੍ਰਭਾਵਿਤ ਹੋਈ ਹੈ। ਗੁਰਦਾਸਪੁਰ, ਮਾਨਸਾ ਤੇ ਨਵਾਂ ਸ਼ਹਿਰ ’ਚ ਬੱਸਾਂ ਦਾ ਚੱਕਾ ਜਾਮ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਇਸ ਦਾ ਖਾਮੀਆਜਾ ਭੁਗਤਣਾ ਪੈ ਰਿਹਾ ਹੈ।

ਭਾਰਤ ਬੰਦ ਦੇ ਚੱਲਦੇ ਦੁੱਧ ਤੇ ਸਬਜ਼ੀਆਂ ’ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ ’ਚ ਪੁਲਿਸ ਬਲ ਤਾਇਨਾਤ ਹੈ। ਲੁਧਿਆਣਾ ਦੇ ਢੰਡਾਰੀ ਕਲਾਂ ਵਿਖੇ ਲੋਕ ਰੇਲਵੇ ਟ੍ਰੈਕ ਉਤੇ ਬੈਠੇ ਹੋਏ ਹਨ। ਪੰਜਾਬ ਦੇ ਸ਼ਹਿਰ-ਸ਼ਹਿਰ ’ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਟ੍ਰੇਡ ਯੂਨੀਅਨ, ਕਿਸਾਨ ਜੱਥੇਬੰਦੀਆਂ ਅਤੇ ਬੈਂਕ ਮੁਲਾਜ਼ਮਾਂ ਵੱਲੋਂ ਭਾਰਤ ਬੰਦ ਦਾ ਕੀਤਾ ਗਿਆ ਹੈ। ਜਿਸ ਕਾਰਨ ਪੂਰੇ ਭਾਰਤ ’ਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਦੀਆਂ ਵਿਰੋਧੀਆਂ ਨੀਤੀਆਂ ਦੇ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਹੈ।

ਆਵਾਜਾਈ ਵੀ ਪ੍ਰਭਾਵਿਤ, ਬੇਹਾਲ ਲੋਕ
ਦੂਜੇ ਪਾਸੇ ਭਾਰਤ ਬੰਦ ਦਾ ਅਸਰ ਹੁਣ ਆਵਾਜਾਈ ਉਤੇ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਰੋਡਵੇਜ਼ ਵੱਲੋਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

SHOW MORE