HOME » Top Videos » Punjab
Share whatsapp

12ਵੀਂ ਦੇ ਕੰਪਾਰਟਮੈਂਟ ਵਿਦਿਆਰਥੀਆਂ ਨੂੰ 15000 ਰੁਪਏ ‘ਚ ਗੋਲਡਨ ਚਾਂਸ

Punjab | 05:07 PM IST Aug 22, 2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਵਿਚ ਕੰਪਾਰਟਮੈਂਟ ਵਿਦਿਆਰਥੀਆਂ ਨੂੰ 15000 ਰੁਪਏ ਫੀਸ ਭਰਣ ਦਾ ਫਰਮਾਨ ਜਾਰੀ ਕੀਤਾ ਹੈ। ਇਸ ਨੂੰ ਲੈਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਰੋਸ ਵੇਖਣ ਨੂੰ ਮਿਲਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਿੰਨਾਂ ਵਿਦਿਆਰਥੀਆਂ ਦੀ ਵੱਖ-ਵੱਖ ਵਿਸ਼ਿਆਂ ਵਿਚ ਦੋ ਜਾਂ ਤਿੰਨ ਵਾਰ ਕੰਪਾਰਟਮੈਂਟ ਆ ਚੁੱਕੀ ਹੈ, ਉਨ੍ਹਾਂ ਨੂੰ ਗੋਲਡਨ ਚਾਂਸ ਦਿੱਤਾ ਹੈ। ਪਹਿਲਾਂ ਇਸ ਦੀ ਫੀਸ 3000 ਰੁਪਏ ਹੁੰਦੀ ਸੀ, ਪਰ ਇਸ ਵਾਰ ਵਿਭਾਗ ਨੇ 15,000 ਰੁਪਏ ਕਰ ਦਿੱਤੀ ਹੈ।

News18 ਦੀ ਟੀਮ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਗਰੀਬ ਲੋਕਾਂ ਦੇ ਬੱਚੇ ਹੀ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ, ਉਹ ਤਾਂ ਮੁਸ਼ਕਲ ਨਾਲ ਸਕੂਲ ਦੀ ਫੀਸ ਭਰਦੇ ਹਨ ਤਾਂ 15,000 ਰੁਪਏ ਕਿੱਥੋਂ ਦੇਣਗੇ। ਸਰਕਾਰ ਨੂੰ ਆਪਣੇ ਇਸ ਫੈਸਲੇ ਉਪਰ ਮੁੜ ਵਿਚਾਰ ਕਰਨਾ ਚਾਹੀਦਾ ਹੈ।

SHOW MORE