HOME » Videos » Punjab
Share whatsapp

ਪੈਟ੍ਰੋਲ ਪੰਪ ਮੁਲਾਜ਼ਮ ਦੇ ਬਾਈਕ ਸਵਾਰ ਨੇ ਮਾਰੀ ਗੋਲੀ, ਕਤਲ ਦੀ ਇਹ ਵਾਰਦਾਤ CCTV 'ਚ ਕੈਦ

Punjab | 09:06 AM IST May 15, 2019

ਮੋਗਾ ਦੇ ਬਾਘਾਪੁਰਾਣਾ ਚ ਬਦਮਾਸ਼ਾਂ ਨੇ ਦਿਨ ਦਿਹਾੜੇ ਇੱਕ ਪ੍ਰੈਟਰੋਲ ਪੰਪ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਇਹ ਵਾਰਦਾਤ ਸੀਸੀਟੀਵੀ ਚ ਕੈਦ ਹੋ ਗਈ। ਮਾਮਲਾ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਰਾਜੇਆਣਾ ਦਾ ਹੈ। ਤੁਸੀਂ ਵੀਡੀਓ ਵਿੱਚ ਸਾਫ ਤੌਰ ਤੇ ਵੇਖ ਸਕਦੇ ਹੋ ਕਿ 2 ਮੋਟਰਸਾਇਕਲ ਸਵਾਰ ਬਦਮਾਸ਼ ਪੈਟਰੋਲ ਪੰਪ ਤੇ ਦਾਖਲ ਹੁੰਦੇ ਹਨ। ਕੁਰਸੀ ਤੇ ਬੈਠੇ ਪੰਪ ਦੇ ਕਰਿੰਦੇ ਨੇ ਗੋਲੀ ਮਾਰਕੇ ਫਰਾਰ ਹੋ ਜਾਂਦੇ। ਉਸਦਾ ਫੋਨ ਵੀ ਨਾਲ ਲੈ ਜਾਂਦੇ ਹਨ। ਜਿਸਦੇ ਬਾਅਦ ਕਰਿੰਦੇ ਗੁਰਮੀਤ ਸਿੰਘ ਨੂੰ ਬਾਘਾਪੁਰਾਣਾ ਦੇ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਇਸ ਘਟਨਾ ਦੇ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ।

ਗੁਰਮੀਤ ਨੂੰ ਗੋਲੀ ਕਿਸਨੇ ਤੇ ਕਿਉਂ ਮਾਰੀ ਅਜੇ ਤੱਕ ਇਸਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਸੀਸੀਟੀਵੀ ਖੰਗਾਲੀ ਜਾ ਰਹੀ ਤੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੈਟਰੋਲ ਪੰਪ ਤੇ ਵਾਪਰੀ ਵਾਰਦਾਤ ਦੇ ਬਾਅਦ ਕਾਨੂੰਨ ਵਿਵਸਥਾ ਵੀ ਸਵਾਲਾਂ ਦੇ ਘੇਰੇ ਚ ਆ ਗਈ। ਇਕ ਪਾਸੇ ਚੋਣ ਜਾਬਤੇ ਦੇ ਚੱਲਦਿਆਂ ਸੁਰੱਖਿਆ ਦੇ ਪੁਖਤਾ ਬੰਦੋਬਸਤ ਹੋਣ ਦੇ ਦਾਅਵੇ ਕੀਤੇ ਜਾ ਰਹੇ। ਇਸਦੇ ਵਿਚਾਲੇ ਬੇਖੌਫ ਬਦਮਾਸ਼ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ।

SHOW MORE