HOME » Top Videos » Punjab
Share whatsapp

ਬਠਿੰਡਾ ਦੇ ਡੀਐਸਪੀ ਨੇ ਕੀਤਾ ਅਨੌਖਾ ਕੰਮ, ਦਿੱਲੀ 'ਚ ਮਿਲਿਆ ਐਵਾਰਡ

Punjab | 05:06 PM IST Aug 23, 2019

ਫਿੱਕੀ ਵੱਲੋਂ ਹੋਮਲੈਂਡ 2019 ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੀ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਨਾਲ ਸਬੰਧਤ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬ ਤੇ ਹਰਿਆਣਾ ਨੂੰ ਦੋ ਐਵਾਰਡ ਮਿਲੇ ਹਨ।

ਪ੍ਰੋਗਰਾਮ ਵਿਚ ਪੰਜਾਬ ਨੂੰ ਪਾਇਨ ਸਾਫਟਵੇਅਰ ਅਤੇ ਬਠਿੰਡਾ ਦੇ ਸਿਵਲ ਲਾਇਨ ਥਾਣੇ ਨੂੰ ਮਾਡਰਨ ਪੁਲਿਸ ਦਾ ਐਵਾਰਡ ਦਿੱਤਾ ਗਿਆ। ਪੰਜਾਬ ਪੁਲਿਸ ਵੱਲੋਂ ਇਹ ਦੋਵੇਂ ਐਵਾਰਡ ਡੀਐਸਪੀ ਗੁਰਜੋਤ ਸਿੰਘ ਨੇ ਪ੍ਰਾਪਤ ਕੀਤੇ। ਡੀਐਸਪੀ ਗੁਰਜੋਤ ਸਿੰਘ ਨੇ ਕਿਹਾ ਕਿ ਐਵਾਰਡ ਮਿਲਣ ਤੋਂ ਬਾਅਦ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ। ਅਸੀਂ ਹੋਰ ਮਿਹਨਤ ਨਾਲ ਕੰਮ ਕਰਾਂਗੇ। ਇਸ ਮੌਕੇ ਹਰਿਆਣਾ ਨੂੰ ਡਿਜੀਟਲ ਇਨਵੈਸਟੀਗੇਸ਼ਨ ਅਤੇ ਗੰਭੀਰਤਾ ਨਾਲ ਕੰਮ ਕਰਨ ਲਈ ਐਵਾਰਡ ਮਿਲਿਆ। ਇਹ ਐਵਾਰਡ ਏਡੀਜੀਪੀ ਸੀਆਈਡੀ ਅਨਿਲ ਰਾਵ ਨੇ ਪ੍ਰਾਪਤ ਕੀਤਾ।

ਦਿੱਲੀ ‘ਚ FICCI ਵੱਲੋਂ ਹੋਮਲੈਂਡ SECURITY 2019 ਸਮਾਗਮ ਵਿੱਚ ਦੇਸ਼ ਭਰ ਦੇ ਵੱਖੋ-ਵੱਖ ਵਿਭਾਗਾਂ ‘ਚ ਚੰਗਾ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਪੈਰਾਮਿਲਟਰੀ ਫੋਰਸਾ ਨੂੰ SMART POLICE ਐਵਾਰ਼ਡ ਦਿੱਤੇ ਗਏ। ਜਿਸ ਵਿੱਚ ਪੰਜਾਬ ਪੁਲਿਸ ਦੇ ਨਾਲ-ਨਾਲ ਹਰਿਆਣਾ ਪੁਲਿਸ ਨੂੰ ਵੀ ਐਵਾਰਡ ਮਿਲਿਆ। ਪੰਜਾਬ ਨੂੰ PINE ਸਕੀਮ ਅਧੀਨ ਐਵਾਰਡ ਮਿਲਿਆ। ਟੈਕਨੋਲੋਜੀ ਜਰੀਏ ਅਹਿਮ ਜਾਣਕਾਰੀਆਂ ਹਾਸਿਲ ਕਰਨਾ ਸੀ। ਇਸਦੇ ਨਾਲ ਹੀ ਬਠਿੰਡਾ ਸਿਵਲ ਲਾਇਨ ਥਾਣੇ ਨੂੰ ਮਾਡਲ ਬਣਾਉਣ ਤੇ ਵੀ ਸਨਮਾਨਿਤ ਕੀਤਾ ਗਿਆ। ਇਹ ਐਵਾਰਡ PMO ਮਿਨਿਸਟਰੀ ਆਫ ਸਟੇਟ ਡਾ. ਜਿਤੇਂਦਰ ਸਿੰਘ ਨੇ ਦਿੱਤਾ।

SHOW MORE