HOME » Top Videos » Punjab
Share whatsapp

ਸਨੀ ਦਿਓਲ ਦੇ ਵਿਗੜੇ ਬੋਲ- ਕੁਟਾਪਾ ਕਰਨਾ ਹੋਵੇ ਤਾਂ ਮੇਰੇ ਤੋਂ ਵੱਡਾ ਕੋਈ ਬੰਦਾ ਨਹੀਂ...

Punjab | 03:57 PM IST Feb 17, 2020

ਗੁਰਦਾਸਪੁਰ ਦੇ ਦਿਨ ਦਿਨਾਂ ਦੌਰੇ ਉਤੇ ਆਏ ਸੰਸਦ ਮੈਂਬਰ ਸਨੀ ਦਿਓਲ ਅੱਜ ਵੱਖਰੇ ਹੀ ਅੰਦਾਜ਼ ਵਿਚ ਨਜ਼ਰ ਆਏ। ਪਠਾਨਕੋਟ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਆਖ ਦਿੱਤਾ ਕਿ ਕੁਝ ਲੋਕ ਆਖ ਰਹੇ ਹਨ ਕਿ ਹਲਕੇ ਦੇ ਲੋਕਾਂ ਨੇ ਗਲਤ ਬੰਦਾ ਚੁਣ ਲਿਆ ਹੈ।

ਉਨ੍ਹਾਂ ਕਿਹਾ ਕਿ ਮੈਂ ਇਸ ਵਿਵਾਦ ਵਿਚ ਪੈਣਾ ਨਹੀਂ ਚਾਹੁੰਦਾ, ਨਹੀਂ ਤਾਂ ਤੁਸੀਂ ਜਾਣਦੇ ਹੋ ਜਦੋਂ ਕਿਸੇ ਦਾ ਕੁਟਾਪਾ ਕਰਨਾ ਹੋਵੇ ਤਾਂ ਮੇਰੇ ਤੋਂ ਵੱਡਾ ਕੋਈ ਬੰਦਾ ਨਹੀਂ, ਜਿਸ ਨੂੰ ਚੱਕਣਾ ਹੋਵੇ ਅਸੀਂ ਚੱਕ ਦਿੰਦੇ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਹਰ ਕੰਮ ਪਿਆਰ ਨਾਲ ਹੋਵੇ ਕਿਉਂ ਅਸੀਂ ਕਿਸੇ ਨੂੰ ਸੱਟ ਦੇਣੀ'। ਸੰਨੀ ਦਿਓਲ ਦੇ ਇਨ੍ਹਾਂ ਬੋਲਾਂ ਦੀ ਕਾਂਗਰਸ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ।

ਪਠਾਨਕੋਟ ਦੇ ਹਲਕਾ ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਸੰਨੀ ਦਿਓਲ ਦੀ ਕੋਈ ਗਲਤੀ ਨਹੀਂ ਹੈ, ਉਸ ਨੂੰ ਤਾਂ ਸਿਆਸਤ ਦਾ ਕੁਝ ਪਤਾ ਹੀ ਨਹੀਂ ਹੈ। ਗਲਤੀ ਤਾਂ ਭਾਜਪਾ ਦੀ ਹੈ, ਸੰਨੀ ਦਿਓਲ ਦੀ ਪਤਾ ਨਹੀਂ ਕਿਹੜੀ ਮਜਬੂਰੀ ਸੀ ਕਿ ਉਹ ਸਿਆਸਤ ਵਿਚ ਆ ਗਏ। ਇਹੀ ਨਹੀਂ ਸਨੀ ਦਿਓਲ ਅਗਲੀ ਵਾਰ ਵੀ ਭਾਜਪਾ ਨੂੰ ਜਤਾਉਣ ਲ਼ਈ ਲੋਕਾਂ ਤੋਂ ਵਾਅਦਾ ਲੈਂਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਤੁਸੀਂ ਅਗਲੀ ਵਾਰ ਵੀ ਭਾਜਪਾ ਨੂੰ ਵੱਡੀ ਗਿਣਤੀ ਵੋਟਾਂ ਦੇ ਫਰਕ ਨਾਲ ਜਿੱਤਾਓਗੇ।

 

 

 

SHOW MORE