HOME » Videos » Punjab
Share whatsapp

ਅਰਮੀਨੀਆ 'ਚ ਫਸੇ ਪੰਜਾਬੀ: ਵਿਦੇਸ਼ ਮੰਤਰੀ ਨੂੰ ਕੈਪਟਨ ਨੇ ਦਿੱਤਾ ਇਹ ਜਵਾਬ...

Punjab | 02:37 PM IST Feb 07, 2019

ਅਰਮੀਨੀਆ 'ਚ ਫਸੇ ਪੰਜਾਬੀਆਂ ਦੇ ਮਾਮਲੇ 'ਚ ਸਰਕਾਰਾਂ ਹਰਕਤ 'ਚ ਆ ਚੁੱਕੀਆਂ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਹੈ। ਸੀਐਮ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਮਾਮਲੇ ਵਿੱਚ ਕੇਸ ਦਰਜ ਹੋ ਚੁੱਕਿਆ ਅਤੇ ਜਲਦ ਬਣਦੀ ਕਾਰਵਾਈ ਹੋਵੇਗੀ।

ਸੁਸ਼ਮਾ ਸਵਰਾਜ ਨੇ ਟਵੀਟ ਕੀਤਾ:-

ਅਰਮੀਨੀਆ 'ਚ ਭਾਰਤੀ ਦੂਤਾਵਾਸ ਨੇ ਨੌਜਵਾਨਾਂ ਤੱਕ ਪਹੁੰਚ ਕੀਤੀ ਹੈ। ਉਹਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਮੈਂ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲ ਕੀਤੀ ਹੈ ਕਿ ਸਬੰਧਤ ਟ੍ਰੈਵਲ ਏਜੰਟਾਂ ਨੂੰ ਜਲਦ ਕਾਬੂ ਕੀਤਾ ਜਾਵੇ। ਉਹਨਾਂ ਨੇ ਮਾਮਲੇ 'ਚ ਤੁਰੰਤ ਕਾਰਵਾਈ ਦਾ ਵਾਅਦਾ ਕੀਤਾ ਹੈ।

ਸੁਸ਼ਮਾ ਸਵਰਾਜ ਦੇ ਟਵੀਟ ਦਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ...

ਸੀਐਮ ਨੇ ਲਿਖਿਆ----ਸੁਸ਼ਮਾ ਸਵਰਾਜ ਜੀ, ਕੇਸ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਿਆ ਹੈ ਅਤੇ ਮੈਂ DGP ਪੰਜਾਬ ਨੂੰ ਤੁਰੰਤ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਦਾ ਆਦੇਸ਼ ਦਿੱਤਾ ਹੈ। ਤੁਹਾਨੂੰ ਜਾਣਕਾਰੀ ਦਿੰਦਾ ਰਹਾਂਗਾ।

SHOW MORE