HOME » Top Videos » Punjab
Share whatsapp

ਪੰਜਾਬ ਸਰਕਾਰ ਭਰਤੀ ਕਰੇਗੀ 1300 ਪਟਵਾਰੀ, ਜਲਦ ਸ਼ੁਰੂ ਕੀਤੀ ਜਾਵੇਗੀ ਪ੍ਰਕ੍ਰਿਆ-ਮਾਲ ਮੰਤਰੀ

Punjab | 05:05 PM IST Nov 14, 2019

ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਪਟਵਾਰਖਾਨੇ ਵਿੱਚ ਨੌਕਰੀਆਂ ਦਾ ਪਿਟਾਰਾ ਖੁੱਲ੍ਹੇਗਾ। ਪੰਜਾਬ ਸਰਕਾਰ 1300 ਪਟਵਾਰੀ ਭਰਤੀ ਕਰੇਗੀ। ਮਾਲ ਮੰਤਰੀ ਕਾਂਗੜ ਦਾ ਦਾਅਵਾ ਕੀਤਾ ਹੈ ਕਿ ਭਰਤੀ ਪ੍ਰਕ੍ਰਿਆ ਜਲਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ ਚ  ਏਜੰਡਾ ਰੱਖਿਆ ਜਾਵੇਗਾ।

ਇਸ ਦੇ ਨਾਲ ਹੀ ਕਾਂਗੜ ਨੇ ਕਿਹਾ ਕਿ ਭਰਤੀ ਬਿਲਕੁਲ ਸਹੀ ਤਰੀਕੇ ਨਾਲ ਹੋਵੇਗੀ ਤੇ ਛੇਤੀ ਹੀ ਪੂਰੀ ਪ੍ਰੋਸੈਸ ਨੂੰ ਖਤਮ ਕੀਤਾ ਜਾਵੇਗਾ। ਇਹ ਭਰਤੀਆਂ ਵੀ ਪੇਂਡੂ ਖੇਤਰਾਂ ਵਿੱਚ ਕੀਤੀਆਂ ਜਾਣਗੀਆਂ। ਕਾਂਗੜ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕਈ ਅਹੁਦੇ ਖਾਲੀ ਹਨ ਤੇ ਹੁਣ ਪੇਂਡੂ ਖੇਤਰਾਂ ਦੇ ਅਹੁਦੇ ਹੀ ਭਰੇ ਜਾਣਗੇ।

 

 

SHOW MORE