HOME » Videos » Punjab
Share whatsapp

ਚਰਨਜੀਤ ਚੰਨੀ ਨੇ ਖਾਲੀ ਆਸਾਮੀ ਦੀ ਚੋਣ ਲਈ ਲਿਆ TOSS ਦਾ ਸਹਾਰਾ

Punjab | 08:16 AM IST Feb 13, 2018

ਪੰਡਿਤਾਂ ਦੇ ਚੱਕਰ ਵਿੱਚ ਪੈ ਕੇ ਟੋਟਕੇ ਕਰਨ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ

ਚਰਨਜੀਤ ਸਿੰਘ ਚੰਨੀ ਨੇ ਫਿਰ ਕਰ ਦਿਖਾਇਆ ਨਵਾਂ ਕਾਰਨਾਮਾ

ਚੰਨੀ ਨੇ ਆਪਣੇ ਮਹਿਕਮੇ ਵਿੱਚ ਨੌਕਰੀ ਪਾਉਣ ਵਾਲੇ ਨੌਜਵਾਨਾਂ ਨੂੰ ਸਟੇਸ਼ਨ ਪੋਸਟਿੰਗ ਦੇਣ ਲਈ ਕੀਤਾ ਟੋਸ (Toss) ਦਰਅਸਲ ਪਿਛਲੇ ਦਿਨੀਂ ਪੀ.ਪੀ.ਐਸ.ਈ. ਵੱਲੋਂ ਚੁਣੇ ਗਏ ਮਕੈਨੀਕਲ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕੀਤੇ ਜਾ ਰਹੇ ਸਨ, ਇਸਦੇ ਲਈ ਪੰਜਾਬ ਦੇ ਟੈਕਨੀਕਲ ਐਜੂਕੇਸ਼ਨ ਮੰਤਰੀ ਚਰਨਜੀਤ ਚੰਨੀ ਨੇ ਸਾਰੇ 37 ਲੈਕਚਰਾਰਾਂ ਨੂੰ ਆਪਣੇ ਚੰਡੀਗੜ੍ਹ ਦਫ਼ਤਰ ਬੁਲਾਇਆ ਸੀ। ਜਿੱਥੇ ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਿਕ ਖਾਲੀ ਪਏ ਸਟੇਸ਼ਨ ਦੀ ਪੋਸਟਿੰਗ ਦਾ ਆਫ਼ਰ ਦਿੱਤਾ ਗਿਆ। ਪਰ ਪੋਲੀਟੈਕਨਿਕਲ ਕਾਲਜ ਬਰੇਟਾ ਦੀ ਇੱਕ ਪੋਸਟ ਦੇ ਲਈ ਦੋ ਲੋਕਾਂ ਨੇ ਆਪਣਾ ਨਾਮ ਦੇ ਦਿੱਤਾ, ਅਜਿਹੇ ਵਿੱਚ ਮੰਤਰੀ ਨੇ ਉਹਨਾਂ ਨੂੰ ਮੈਰਿਟ ਦੇ ਆਧਾਰ 'ਤੇ ਪੋਸਟਿੰਗ ਦੇਣ ਦੀ ਜਗ੍ਹਾ ਟੋਸ ਕਰਕੇ ਸਟੇਸ਼ਨ ਦੇਣ ਦੀ ਤਰਜੀਹ ਦੇ ਦਿੱਤੀ ਅਤੇ ਟੋਸ ਕਰਕੇ ਹੀ ਉਹਨਾਂ ਦੀ ਚੋਣ ਕੀਤੀ।

ਕਦੀਂ ਆਪਣੇ ਘਰ ਦੇ ਸਾਹਮਣੇ ਗੈਰ-ਕਾਨੂੰਨੀ ਤਰੀਕੇ ਨਾਲ ਰਸਤਾ ਬਣਵਾਉਣ ਅਤੇ ਹਟਾਉਣ, ਚਿੱਟੀ ਲੋਈ ਲੈ ਕੇ ਵਿਧਾਨ ਸਭਾ ਜਾਣ ਅਤੇ ਕਦੀਂ ਹਾਥੀ ਦੀ ਸਵਾਰੀ ਕਰਨ ਨੂੰ ਲੈ ਕੇ ਮਜ਼ਾਕ ਦਾ ਪਾਤਰ ਬਣਨ ਵਾਲੇ ਮੰਤਰੀ ਹੁਣ ਟੋਸ ਕਰਕੇ ਸਟੇਸ਼ਨ ਅਲਾਟ ਕਰਨ ਨੂੰ ਲੈ ਕੇ ਚਰਚਾ ਵਿੱਚ ਹਨ।

 

SHOW MORE