HOME » Videos » Punjab
Share whatsapp

ਜਦੋਂ ਚਰਨਜੀਤ ਚੰਨੀ ਨੇ ਕਿਹਾ, 'ਨੌਜਵਾਨਾਂ ਨੇ ਹੀ ਕਿਹਾ ਸੀ ਸਾਡੀ ਸਿੱਕਾ ਉਛਾਲ ਕੇ ਚੋਣ ਕਰਦੋ'

Punjab | 10:52 AM IST Feb 13, 2018

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਕਾ ਉਛਾਲ ਕੇ (TOSS) ਕਰਕੇ ਖਾਲੀ ਆਸਾਮੀ ਭਰਨ 'ਤੇ ਸਫਾਈ ਦਿੰਦਿਆਂ ਕਿਹਾ ਕਿ ਇਸ ਵਿੱਚ ਕੁੱਝ ਵੀ ਗ਼ਲਤ ਨਹੀਂ ਕੀਤਾ ਗਿਆ। ਭਰਤੀ ਭ੍ਰਿਸ਼ਟਾਚਾਰੀ ਨਾਲ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਖਾਸ ਨੂੰ ਇਸਦਾ ਫਾਇਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੇ ਖੁਦ ਉਹਨਾਂ ਨੂੰ ਕਿਹਾ ਸੀ ਕਿ ਸਿੱਕਾ ਉਛਾਲ ਕੇ ਉਹਨਾਂ ਦੀ ਚੋਣ ਕਰ ਦੋ।

ਦੱਸਣਯੋਗ ਹੈ ਕਿ ਚੰਨੀ ਨੇ ਆਪਣੇ ਮਹਿਕਮੇ ਵਿੱਚ ਨੌਕਰੀ ਪਾਉਣ ਵਾਲੇ ਨੌਜਵਾਨਾਂ ਨੂੰ ਸਟੇਸ਼ਨ ਪੋਸਟਿੰਗ ਦੇਣ ਲਈ ਕੀਤਾ ਟੋਸ (Toss) ਦਰਅਸਲ ਪਿਛਲੇ ਦਿਨੀਂ ਪੀ.ਪੀ.ਐਸ.ਈ. ਵੱਲੋਂ ਚੁਣੇ ਗਏ ਮਕੈਨੀਕਲ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕੀਤੇ ਜਾ ਰਹੇ ਸਨ, ਇਸਦੇ ਲਈ ਪੰਜਾਬ ਦੇ ਟੈਕਨੀਕਲ ਐਜੂਕੇਸ਼ਨ ਮੰਤਰੀ ਚਰਨਜੀਤ ਚੰਨੀ ਨੇ ਸਾਰੇ 37 ਲੈਕਚਰਾਰਾਂ ਨੂੰ ਆਪਣੇ ਚੰਡੀਗੜ੍ਹ ਦਫ਼ਤਰ ਬੁਲਾਇਆ ਸੀ। ਜਿੱਥੇ ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਿਕ ਖਾਲੀ ਪਏ ਸਟੇਸ਼ਨ ਦੀ ਪੋਸਟਿੰਗ ਦਾ ਆਫ਼ਰ ਦਿੱਤਾ ਗਿਆ। ਪਰ ਪੋਲੀਟੈਕਨਿਕਲ ਕਾਲਜ ਬਰੇਟਾ ਦੀ ਇੱਕ ਪੋਸਟ ਦੇ ਲਈ ਦੋ ਲੋਕਾਂ ਨੇ ਆਪਣਾ ਨਾਮ ਦੇ ਦਿੱਤਾ, ਅਜਿਹੇ ਵਿੱਚ ਮੰਤਰੀ ਨੇ ਉਹਨਾਂ ਨੂੰ ਮੈਰਿਟ ਦੇ ਆਧਾਰ 'ਤੇ ਪੋਸਟਿੰਗ ਦੇਣ ਦੀ ਜਗ੍ਹਾ ਟੋਸ ਕਰਕੇ ਸਟੇਸ਼ਨ ਦੇਣ ਦੀ ਤਰਜੀਹ ਦੇ ਦਿੱਤੀ ਅਤੇ ਟੋਸ ਕਰਕੇ ਹੀ ਉਹਨਾਂ ਦੀ ਚੋਣ ਕੀਤੀ।

 

 

SHOW MORE