HOME » Top Videos » Punjab
Share whatsapp

ਸੜਕਾਂ ਤੋਂ ਆਵਾਰਾ ਪਸ਼ੂਆਂ ਨੂੰ ਚੁੱਕਣ ਲੱਗੀ ਪੁੰਜਾਬ ਪੁਲਿਸ, ਦੇਖੋ ਵੀਡੀਓ ਰਿਪੋਰਟ

Punjab | 11:07 AM IST Sep 20, 2019

ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂਆਂ ਦੇ ਇਹ ਝੰਡਾ ਆਏ ਦਿਨ ਹਾਦਸਿਆਂ ਦੀ ਵਜ੍ਹਾ ਬਣ ਰਹੇ ਹਨ। ਕਈਆਂ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਕਹਾਓ ਸੈਂਸੀ ਲੈਣ ਵਾਲੀਆਂ ਸਰਕਾਰਾਂ ਨੂੰ ਬੇਸ਼ੱਕ ਲੋਕਾਂ ਦੇ ਜਾਨ-ਮਾਲ ਦੀ ਫ਼ਿਕਰ ਨਹੀਂ ਪਰ ਹੁਣ ਆਵਾਰਾ ਪਸ਼ੂਆਂ ਕਰ ਕੇ ਹੋ ਰਹੇ ਹਾਦਸਿਆਂ ਤੋਂ ਪੁਲਿਸ ਕਾਫ਼ੀ ਫ਼ਿਕਰਮੰਦ ਨਜ਼ਰ ਆ ਰਹੀ ਹੈ। ਅਜਿਹੇ ‘ਚ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦਾ ਨਵਾਂ ਉਪਰਾਲਾ ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਹੈ।

ਉੱਪਰ ਅੱਪਲੋਡ ਵੀਡੀਓ ਵਿੱਚ ਤਸਵੀਰਾਂ ਬਠਿੰਡਾ ਦੀਆਂ ਹਨ। ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਬਠਿੰਡਾ ਪੁਲਿਸ ਖ਼ੁਦ ਅੱਗੇ ਆਈ ਹੈ। ਸਥਾਨਕ ਪੁਲਿਸ ਦੇ ਜਵਾਨ ਹੁਣ ਆਵਾਰਾ ਪਸ਼ੂਆਂ ਨੂੰ ਕਾਬੂ ਕਰ ਨੇੜਲੀ ਗਊਸ਼ਾਲਾ ‘ਚ ਛੱਡਣ ਦਾ ਕੰਮ ਆਪ ਕਰ ਰਹੇ ਹਨ। ਹੁਣ ਤੱਕ ਬਠਿੰਡਾ ਪੁਲਿਸ ਦੇ ਦਰਜਨਾਂ ਮੁਲਾਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਫਿਰਦੇ ਆਵਾਰਾ ਪਸ਼ੂਆਂ ਨੂੰ ਕਾਬੂ ਕਰ ਗਊਸ਼ਾਲਾ ਪਹੁੰਚਾਉਣ ਦਾ ਕੰਮ ਕੀਤਾ।

ਡੀਐਸਪੀ ਗੁਰਜੀਤ ਸਿੰਘ ਰੋਮਾਣਾ ਮੁਤਾਬਕ ਇਹ ਫ਼ੈਸਲਾ ਸਾਰੇ ਵੱਡੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ‘ਚ ਫ਼ੈਸਲਾ ਕੀਤਾ ਗਿਆ ਕਿ ਜਿਸ ਏਰੀਆ ‘ਚ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਣਗੀਆਂ, ਉਸ ਦੇ ਨਾਲ ਲੱਗਦੇ ਗਊਸ਼ਾਲਾ ‘ਚ ਆਵਾਰਾ ਪਸ਼ੂਆਂ ਨੂੰ ਕੈ ਜਾਣ ਦੀ ਡਿਊਟੀ ਉਨ੍ਹਾਂ ਕਰਮੀਆਂ ਦੀ ਹੋਵੇਗੀ ਤਾਂ ਜੋ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰ ਹਾਦਸਾਮੁਕਤ ਕੀਤਾ ਜਾ ਸਕੇ।

ਪੁਲਿਸ ਦੀ ਇਸ ਪਹਿਲ ਕਦਮੀ ਦੀ ਹਰ ਪਾਸੇ ਚਰਚਾ ਵੀ ਹੈ ਤੇ ਸਲ਼ਾਘਾ ਵੀ ਹੋ ਰਹੀ ਹੈ। ਆਮ ਲੋਕ ਜਿੱਥੇ ਸਰਕਾਰ ਨੂੰ ਕੋਸ ਰਹੇ ਨੇ ਉੱਥੇ ਹੀ ਬਠਿੰਡਾ ਪੁਲਿਸ ਦੀ ਇਸ ਮੁਹਿੰਮ ਦਾ ਖ਼ੁਦ ਹਿੱਸਾ ਵੀ ਬਣ ਰਹੇ ਹਨ।

ਆਵਾਰਾ ਪਸ਼ੂਆਂ ਨੂੰ ਲੈ ਕਿ ਦੇਸ਼ ਭਰ ਚ ਸਿਆਸਤ ਭਖੀ ਹੋਈ ਹੈ। ਗਊ ਰੱਖਿਆਂ ਦੇ ਨਾਮ ਉੱਤੇ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਪਰ ਇਸ ਸਭ ਤੋਂ ਹੱਟ ਕੇ ਬਠਿੰਡਾ ਪੁਲਿਸ ਆਵਾਰਾ ਪਸ਼ੂਆਂ ਦਾ ਹੱਲ ਚ ਜੁੱਟ ਗਈ ਹੈ।

SHOW MORE