HOME » Top Videos » Punjab
Share whatsapp

ਫ਼ਤਹਿਗੜ੍ਹ ਸਾਹਿਬ ਦੇ ਹਰਸਿਮਰਨ ਦੀ ਜਰਮਨੀ 'ਚ ਭੇਦਭਰੇ ਹਾਲਾਤਾਂ 'ਚ ਮੌਤ

Punjab | 11:23 AM IST May 02, 2018

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਪੈਂਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਪਿੰਡ ਜੱਸੜਾਂ ਵਿੱਚ 7 ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਜਰਮਨੀ ਗਏ 26 ਸਾਲਾਂ ਨੌਜਵਾਨ ਹਰਸਿਮਰਨ ਸਿੰਘ ਦੀ ਜਰਮਨੀ 'ਚ ਭੇਦਭਰੀ ਹਾਲਾਤਾਂ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਵੇਂ ਹੀ ਹਰਸਿਮਰਨ ਦੀ ਮੌਤ ਦੀ ਖ਼ਬਰ ਉਸਦੇ ਪਿੰਡ ਪਹੁੰਚੀ ਤਾਂ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ। ਉੱਧਰ ਪੀੜ੍ਹਿਤ ਪਰਿਵਾਰ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਉਹਨਾਂ ਦੇ ਬੇਟੇ ਦੀ ਲਾਸ਼ ਜਰਮਨ ਤੋਂ ਉਹਨਾਂ ਦੇ ਪਿੰਡ ਲਿਆਉਣ ਵਿੱਚ ਉਹਨਾਂ ਦੀ ਮਦਦ ਕਰਨ।

ਜਾਣਕਾਰੀ ਮੁਤਾਬਿਕ ਪਿਛਲੇ 9 ਮਹੀਨਿਆਂ ਵਿੱਚ ਹਰਸਿਮਰਨ ਦੇ ਪਰਿਵਾਰ ਵਿੱਚ ਇਹ ਦੂਜੀ ਮੌਤ ਹੈ, ਹਰਸਿਮਰਨ ਤੋਂ ਪਹਿਲਾਂ ਉਸਦੀ ਭੈਣ ਪ੍ਰਭਸਿਮਰਨ ਦੀ ਵੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਬੁਢਾਪੇ ਦਾ ਸਹਾਰਾ ਪੁੱਤਰ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਮ੍ਰਿਤਕ ਹਰਸਿਮਰਨ ਦੀ ਮਾਂ ਨੇ ਸਰਬਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ 7 ਮਹੀਨੇ ਪਹਿਲਾਂ ਪੋਲੈਂਡ ਗਿਆ ਸੀ ਜਿਸ ਤੋਂ ਅੱਗੇ ਉਹ ਜਰਮਨੀ ਚਲਾ ਗਿਆ ਅਤੇ ਉੱਥੇ ਉਹ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਕੋਲ ਰਹਿ ਰਿਹਾ ਸੀ। ਉਹਨਾਂ ਦੱਸਿਆ ਕਿ ਹਰਸਿਮਰਨ ਦਾ ਆਖ਼ਿਰੀ ਫ਼ੋਨ 25 ਅਪ੍ਰੈਲ ਨੂੰ ਆਇਆ ਸੀ ਜਦੋਂ ਉਸਨੇ ਲੰਬਾ ਸਮਾਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਤੇ ਫਿਰ ਅਗਲੇ ਹੀ ਦਿਨ 26 ਅਪ੍ਰੈਲ ਨੂੰ ਜਰਮਨ ਤੋਂ ਉਹਨਾਂ ਨੂੰ ਫ਼ੋਨ ਆਇਆ ਕਿ ਉਸਦੀ ਮੌਤ ਹੋ ਗਈ ਹੈ ਜਿਸਨੂੰ ਸੁਣ ਕੇ ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਹੀ ਖਿਸਕ ਗਈ।

ਉੱਧਰ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਜ਼ਮੀਨ ਵੇਚ ਕੇ ਹਰਸਿਮਰਨ ਨੂੰ ਬਾਹਰ ਭੇਜਿਆ ਸੀ। ਉਹਨਾਂ ਦੇ ਦੋ ਬੱਚੇ ਸਨ ਇੱਕ ਲੜਕਾ ਤੇ ਇੱਕ ਲੜਕੀ ਤੇ ਦੋਨਾਂ ਦੀ ਹੀ ਮੌਤ ਹੋ ਗਈ। ਉਹਨਾਂ ਨੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਪੰਜਾਬ ਵਾਪਿਸ ਲਿਆਉਣ ਵਿੱਚ ਮਦਦ ਕਰਨ।

SHOW MORE