HOME » Top Videos » Punjab
Share whatsapp

ਪੰਜਾਬ 'ਚ ਬੰਪਰ ਨੌਕਰੀਆਂ, ਜਲਦ ਭਰਨਗੀਆਂ 19 ਹਜ਼ਾਰ ਖਾਲ੍ਹੀ ਪੋਸਟਾਂ

Punjab | 09:19 AM IST Sep 17, 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਅਹਿਮ ਬੈਠਕ ਹੋਈ। ਇਸ ਦੌਰਾਨ ਕਈ ਵੱਡੇ ਫੈਸਲੇ ਲਏ ਗਏ, ਉੱਥੇ ਹੀ ਬੇਰੁਜਗਾਰ ਨੌਜਵਾਨਾਣਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਪੰਜਾਬ ਕੈਬਨਿਟ ਨੇ ਅਹਿਮ ਫੈਸਲਾ ਲੈਂਦੇ ਹੋਏ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਆਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਦੇ ਭਰਤੀ ਨਿਯਮਾਂ ਨੂੰ ਆਸਾਨ ਬਣਾਇਆ ਗਿਆ। ਜਿਸ ਨਾਲ ਖਾਲੀ ਪਈਆਂ ਆਸਾਮੀਆਂ ਭਰਨ ਦਾ ਰਸਤਾ ਸਾਫ ਹੋ ਗਿਆ।

ਕੈਬਨਿਟ ਵਿੱਚ ਅਹਿਮ ਫੈਸਲਾ ਲੈਂਦੇ ਹੋਏ ਵੱਖ-ਵੱਖ ਵਿਭਾਗਾਂ ਚ ਖਾਲੀ ਪਈਆਂ 19000 ਅਸਾਮੀਆਂ ਭਰਨ ਦੇ ਨਿਰਦੇਸ਼ ਦਿੱਤੇ ਗਏ। ਜਿਸਦੇ ਤਹਿਤ ਪੁਲਿਸ ਵਿਭਾਗ 'ਚ 5 ਹਜ਼ਾਰ ਅਸਾਮੀਆਂ ਦੀ ਭਰਤੀ ਹੋਵੇਗੀ। ਜਦ ਕਿ ਬਿਜਲੀ ਵਿਭਾਗ ਚ 5300 ਤੇ 2500 ਅਧਿਆਪਕਾਂ ਦੀ ਭਰਤੀ ਹੋਵੇਗੀ। ਸਿਹਤ ਵਿਭਾਗ ਚ 5000 ਤੇ ਮਾਲ ਵਿਭਾਗ ਚ 1300 ਪੋਸਟਾਂ ਦੀ ਭਰਤੀ ਹੋਵੇਗੀ।

ਇੰਨ੍ਹਾਂ ਹੀ ਨਹੀਂ ਮੁੱਖ ਮੰਤਹੋਰ ਵਿਭਾਗਾਂ ਤੋਂ ਵੀ ਖਾਲੀ ਪੋਸਟਾਂ ਦਾ ਬਿਓਰਾ ਮੰਗਿਆ ਤੇ ਜਲਦ ਖਾਲੀ ਪੋਸਟਾਂ ਭਰਨ ਦੇ ਨਿਰਦੇਸ਼ ਦੇਸ਼ ਦਿੱਤੇ ਗਏ। ਸੰਕੇਤ ਸਾਫ ਨੇ ਕਿ ਪੰਜਾਬ 'ਚ ਜਿਮਨੀ ਚੋਣਾਂ ਦਾ ਬਿਗੁਲ ਵੱਜਣ ਹੀ ਵਾਲੈ ਤੇ ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਲੁਭਾਉਣ ਲਈ ਨਵਾਂ ਪੈਂਤੜਾ ਖੇਡਿਆ ਹੈ। ਇਸ ਤੋਂ ਪਹਿਲਾਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੌਜਵਾਨਾਂ ਨੂੰ ਦੀਵਾਲੀ ਤੇ ਸਮਾਰਟ ਫੋਨ ਦੇਣ ਦਾ ਵੀ ਐਲਾਨ ਕਰ ਚੁੱਕੇ ਹਨ।

SHOW MORE