HOME » Top Videos » Punjab
Share whatsapp

ਪੰਜਾਬ ਦਾ ਇਕ ਹੋਰ ਪੁੱਤ ਨਿਗਲ ਗਿਆ ’ਚਿੱਟਾ’, ਮਾਪਿਆਂ ਦਾ ਇਕੱਲਾ ਪੁੱਤ ਸੀ ਗੁਰਬਿੰਦਰ

Punjab | 02:33 PM IST Jul 22, 2018

ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਇਕ ਹੋਰ ਨੌਜਵਾਨ ਨੂੰ ਨਿਗਲ ਲਿਆ ਹੈ। ਸਭ ਤੋ ਭਿਆਨਕ ਨਸ਼ੇ ਚਿੱਟੇ ਦਾ ਸੇਵਨ ਕਰਨ ਵਾਲੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਪਿੰਡ ਦੇ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਘਰ ਵਿਚ ਬਿਰਧ ਮਾਤਾ ਦਾ ਇਕੋ ਇਕ ਸਹਾਰਾ ਸੀ।
ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਚ ਗੁਰਬਿੰਦਰ ਸਿੰਘ ਦੇ ਘਰ ਮਾਤਮ ਦੇ ਮਾਹੌਲ ਦਾ ਕਾਰਨ ਚਿੱਟੇ ਦਾ ਨਸ਼ਾ ਬਣ ਗਿਆ ਹੈ। ਦਰਅਸਲ, ਗੁਰਬਿੰਦਰ ਸਿੰਘ ਚਿੱਟੇ ਦਾ ਆਦੀ ਸੀ ਤੇ ਹੁਣ ਉਹ ਨਸ਼ਾ ਛੁਡਾਊ ਕੇਂਦਰ ਬਠਿੰਡਾ ਵਿਚ ਆਪਣਾ ਇਲਾਜ ਕਰਵਾ ਰਿਹਾ ਸੀ। ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਗੁਰਬਿੰਦਰ ਸਿੰਘ ਦੀ ਪਤਨੀ ਵੀ ਗੁਰਬਿੰਦਰ ਦੇ ਨਸ਼ਿਆਂ ਵਿਚ ਗ਼ਲਤਾਨ ਰਹਿਣ ਕਾਰਨ ਉਸ ਨੂੰ ਛੱਡ ਕੇ ਚਲੀ ਗਈ ਸੀ। ਹੁਣ ਗੁਰਬਿੰਦਰ ਸਿੰਘ ਬਿਰਧ ਮਾਤਾ ਨਾਲ ਰਹਿ ਰਿਹਾ ਸੀ।

ਉਸ ਦਾ ਇੱਕ ਭਰਾ ਕਰੀਬ ਡੇਢ ਸਾਲ ਪਹਿਲਾ ਕਰਜ਼ੇ ਦੇ ਬੋਝ ਕਾਰਨ ਆਤਮ ਹੱਤਿਆ ਕਰ ਗਿਆ ਸੀ ਜਦੋਂ ਕਿ ਇਕ ਭਰਾ ਨਸ਼ਿਆਂ ਕਾਰਨ ਹੀ ਮਾਨਸਿਕ ਰੋਗੀ ਹੋ ਗਿਆ। ਉਸ ਦੀ ਮਾਤਾ ਅਨੁਸਾਰ ਗੁਰਬਿੰਦਰ ਹੋਰ ਨਸ਼ਿਆਂ ਤੋਂ ਹੁਣ ਚਿੱਟੇ ਦੇ ਨਸ਼ੇ ਉਤੇ ਲੱਗ ਗਿਆ ਸੀ ਜਦੋਂ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਇਲਾਕੇ ਵਿੱਚ ਚਿੱਟੇ ਦੇ ਨਸ਼ੇ ਦੀ ਵਿਕਰੀ ਆਮ ਹੋ ਰਹੀ ਹੈ ਜਿਸ ਨਾਲ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਤਲਵੰਡੀ ਸਾਬੋ ਇਲਾਕੇ ਅੰਦਰ ਕੁਝ ਸਮੇਂ ਵਿਚ ਹੀ ਤਿੰਨ ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਇਲਾਕੇ ਵਿਚ ਚਿੱਟਾ ਨਸ਼ੇ ਚੱਲ ਰਿਹਾ ਹੈ ਜੋ ਸਰਕਾਰ ਦੀਆਂ ਨਸ਼ਾ ਵਿਰੋਧੀ ਮੁਹਿੰਮਾਂ ਉਤੇ ਸਵਾਲ ਖੜੇ ਕਰ ਰਿਹਾ ਹੈ।

SHOW MORE