HOME » Videos » Punjab
Share whatsapp

ਪੰਜਾਬ ਪੁਲਿਸ ਦੇ 2 ASI ਦੀ ਟਰੱਕਾਂ ਵਿਚੋਂ ਤੇਲ ਕੱਢਦੇ ਦੀ ਵੀਡੀਓ ਵਾਇਰਲ, ਦੋਵੇਂ ਸਸਪੈਂਡ

Punjab | 09:31 PM IST Dec 03, 2018

ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰ ਕੇ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਇਸ ਵਾਰ ਪੰਜਾਬ ਪੁਲਿਸ ਦੇ ਦੋ ਏਐਸਆਈ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਹ ਏਐਸਆਈ ਸੜਕਾਂ ਉਤੇ ਟਰੱਕ ਰੋਕ ਕੇ ਉਨ੍ਹਾਂ ਵਿਚੋਂ ਜ਼ਬਰਦਸਤੀ ਤੇਲ ਕੱਢਦੇ ਫੜੇ ਗਏ ਹਨ।

ਇਕ ਟਰੱਕ ਡਰਾਈਵਰ ਨੇ ਇਨ੍ਹਾਂ ਦੀ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ। ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਵੀਡੀਓ ਅੰਮ੍ਰਿਤਸਰ ਦੇ ਜੰਡਿਆਲਾ ਦੀ ਹੈ। ਇਹ ਪੁਲਿਸ ਵਾਲੇ ਟਰੱਕਾਂ ਵਿਚੋਂ ਤੇਲ ਕੱਢ ਕੇ ਆਪਣੀ ਬਲੈਰੋ ਗੱਡੀ ਦੀ ਟੈਂਕੀ ਭਰ ਰਹੇ ਸਨ। ਦੋਵਾਂ ਦੀ ਪਛਾਣ ਏਐਸਆਈ ਸੁਖਵਿੰਦਰ ਸਿੰਘ ਤੇ ਅਵਤਾਰ ਸਿੰਘ ਵਜੋਂ ਹੋਈ ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ।

 

SHOW MORE