Football World Cup 2018
HOME » Videos » Punjab
Share whatsapp

ਕੈਮੀਕਲ ਡਿੱਗਣ ਨਾਲ ਸਾਊਦੀ ਅਰਬ 'ਚ ਹੋਈ ਪੰਜਾਬੀ ਦੀ ਮੌਤ

Punjab | 01:58 PM IST May 21, 2018

ਅੰਮ੍ਰਿਤਸਰ- ਸਾਊਦੀ ਅਰਬ ਵਿੱਚ 3 ਸਾਲ ਤੋਂ ਟਰੱਕ ਡਰਾਈਵਰ ਦਾ ਕੰਮ ਕਰ ਰਹੇ ਬਟਾਲਾ ਦੇ ਨਿਸ਼ਾਨ ਸਿੰਘ ਦੀ ਲਾਸ਼ ਅੱਜ ਸਾਊਦੀ ਅਰਬ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ। ਬੀਤੀ 7 ਅਪ੍ਰੈਲ ਨੂੰ ਅਚਾਨਕ ਟਰੱਕ ਵਿੱਚੋਂ ਕੈਮੀਕਲ ਨਿਸ਼ਾਨ ਸਿੰਘ ਉੱਪਰ ਡਿੱਗ ਗਿਆ ਜਿਸ ਨਾਲ ਨਿਸ਼ਾਨ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੈਲਪਿੰਗ ਹੈਲਪਲੈੱਸ ਸੰਸਥਾ ਤੋਂ ਨਿਸ਼ਾਨ ਸਿੰਘ ਦੀ ਲਾਸ਼ ਵਾਪਿਸ ਲਿਆਉਣ ਦੀ ਅਪੀਲ ਕੀਤੀ ਤੇ ਸੰਸਥਾ ਦੇ ਉਪਰਾਲੇ ਨਾਲ ਨਿਸ਼ਾਨ ਸਿੰਘ ਦੀ ਲਾਸ਼ ਉਸਦੇ ਪਿੰਡ ਵਾਪਿਸ ਪਹੁੰਚੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਨਿਸ਼ਾਨ ਸਿੰਘ ਆਪਣੇ ਪਰਿਵਾਰ ਵਾਲਿਆਂ ਦਾ ਇਕੱਲਾ-ਇਕੱਲਾ ਮੁੰਡਾ ਸੀ, ਉਸਦੀ ਲਾਸ਼ ਦੇਖਦੇ ਹੀ ਉਸਦੇ ਘਰਦੇ ਫੁੱਟ-ਫੁੱਟ ਕੇ ਰੋਣ ਲੱਗ ਪਏ।

ਤੁਹਾਨੂੰ ਦੱਸ ਦਈਏ ਕਿ ਸਾਬਕਾ ਪ੍ਰਧਾਨ ਜ਼ਿਲ੍ਹਾ ਯੋਜਨਾ ਬੋਰਡ ਤੇ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਖ਼ੁਦ ਲਾਸ਼ ਨੂੰ ਲੈਣ ਲਈ ਹਵਾਈ ਅੱਡੇ 'ਤੇ ਪਹੰਚੇ ਸਨ। ਉਨ੍ਹਾਂ ਦੱਸਿਆ ਕਿ ਜਿਹੜੇ ਭਾਰਤੀ ਸਾਊਦੀ ਅਰਬ ਵਿੱਚ ਜਾਂਦੇ ਹਨ ਅਗਰ ਉੱਥੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਲਾਸ਼ ਨੂੰ ਵਾਪਿਸ ਭਾਰਤ ਲਿਆਉਣ ਵਿੱਚ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ ਕਿਉਂਕਿ ਇਸ ਦੇਸ਼ ਦੇ ਕਾਨੂੰਨ ਬਹੁਤ ਸਖ਼ਤ ਹਨ।

SHOW MORE