HOME » Top Videos » Punjab
Share whatsapp

ਪੰਜਾਬੀ ਗਾਇਕਾ ਅਰਸ਼ਦੀਪ ਕੌਰ ਨੇ ਦੱਸੀ ਕਪਿਲ ਸ਼ਰਮਾ ਬਾਰੇ ਇਹ 'ਰਾਜ਼ ਦੀ ਗੱਲ'

Punjab | 05:55 PM IST Nov 12, 2019

ਪੰਜਾਬੀ ਗਾਇਕਾ ਅਰਸ਼ਦੀਪ ਕੌਰ ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਨਤਮਸਤਕ ਹੋਣ ਪੁੱਜੇ। ਇਸ ਮੌਕੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਣੇ ਚਰਚਿਤ ਗੀਤ ‘ਗੁਰੂ ਨਾਨਕ ਆਇਆ’ ਬਾਰੇ ਦੱਸਿਆ ਕਿ ਇਹ ਵਿਚਾਰ ਉਨ੍ਹਾਂ ਨੇ ਮਨ ਵਿਚ ਕਿਵੇਂ ਆਇਆ।

ਉਨ੍ਹਾਂ ਨੇ ਇਸ ਗੀਤ ਵਿਚ ਕਮੇਡੀ ਕਿੰਗ ਕਪਿਲ ਸ਼ਰਮਾ ਨੂੰ ਸ਼ਾਮਲ ਕਰਨ ਬਾਰੇ ਬੜੀ ਦਿਲਚਸਪ ਗੱਲ ਦੱਸੀ। ਉਨ੍ਹਾਂ ਕਿਹਾ ਕਿ ਕਪਿਲ ਨੂੰ ਉਨ੍ਹਾਂ ਨੇ ਕਈ ਵਾਰ ਸ਼ੋਅ ਵਿਚ ਗਾਉਂਦੇ ਹੋਏ ਸੁਣਿਆ ਸੀ। ਉਨ੍ਹਾਂ ਦਾ ਮਨ ਸੀ ਕਿ ਕਪਿਲ ਨੂੰ ਵੀ ਇਸ ਗੀਤ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਗੀਤ ਦਾ ਮਕਸਦ ਅੱਜ ਦੀ ਪੀੜ੍ਹੀ ਨੂੰ  ਬਾਬੇ ਨਾਨਕ ਦੇ ਮਨੁੱਖਤਾ ਲਈ ਦਿੱਤੇ ਸੁਨੇਹੇ ਨਾਲ ਜੋੜਨਾ ਹੈ।

SHOW MORE