HOME » Top Videos » Punjab
Share whatsapp

ਮੈਂ ਨਹੀਂ ਕੀਤੀ ਗੁੰਡਾਗਰਦੀ, ਰੰਮੀ ਰੰਧਾਵਾ ਵੱਲੋਂ ਹੋਈ ਸੀ ਲੜਾਈ ਦੀ ਸ਼ੁਰੂਆਤ-ਐਲੀ ਮਾਂਗਟ

Punjab | 12:01 PM IST Sep 13, 2019

ਦੋ ਦਿਨਾਂ ਪੁਲਿਸ ਰਿਮਾਂਡ 'ਤੇ ਪੰਜਾਬੀ ਗਾਇਕ ਐਲੀ ਮਾਂਗਟ ਦਾ ਅੱਜ ਮੁੜ ਮੈਡੀਕਲ ਕਰਵਾਇਆ ਗਿਆ। ਇਸ ਦੌਰਾਨ ਉਹ ਨਿਊਜ਼18 'ਤੇ ਬੋਲੇ ਕਿ ਮੈਂ ਨਹੀਂ ਕੀਤੀ ਗੁੰਡਾਗਰਦੀ...ਰੰਮੀ ਰੰਧਾਵਾ ਵੱਲੋਂ ਹੋਈ ਸੀ ਲੜਾਈ ਦੀ ਸ਼ੁਰੂਆਤ।

ਬੀਤੇ ਦਿਨ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮੋਹਾਲੀ ਕੋਰਟ ਨੇ 2 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ। ਐਲੀ ਮਾਂਗਟ ਨੂੰ ਗਾਇਕ ਰੰਮੀ ਰੰਧਾਵਾ ਨੂੰ ਧਮਕੀ ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਮਾਂਗਟ ਆਪਣੇ ਸਮਰਥਕਾਂ ਸਮੇਤ ਰੰਧਾਵਾ ਨੂੰ ਚੁਣੌਤੀ ਦੇਣ ਆਇਆ ਸੀ।

ਜ਼ਿਕਰਯੋਗ ਹੈ ਕਿ ਦੋ ਪੰਜਾਬੀ ਸਿੰਗਰਾਂ ਦੀ ਲੜਾਈ ਨੇ ਵੱਡਾ ਰੂਪ ਅਖਤਿਆਰ ਕਰ ਲਿਆ ਹੈ। ਐਲੀ ਮਾਂਗਟ ਤੇ ਰੰਧਾਵਾ ਬ੍ਰਦਰਜ਼ ਵਿਚਾਲੇ ਸ਼ੁਰੂ ਹੋਈ ਜੁਬਾਨੀ ਜੰਗ ਖਤਰਨਾਕ ਹੋ ਚੁੱਕੀ ਹੈ। ਐਲੀ ਮਾਂਗਟ ਵੱਲੋਂ ਆਪਣੇ ਸਮਰਥਕਾਂ ਸਮੇਤ ਮੁਹਾਲੀ ਚ ਹੰਗਾਮਾ ਕੀਤਾ ਗਿਆ। ਮਾਂਗਟ ਰੰਮੀ ਰੰਧਾਵਾ ਨੂੰ ਚੁਣੌਤੀ ਦੇਣ ਲਈ ਉਸਦੇ ਮੁਹਾਲੀ ਦੇ ਸੈਕਟਰ 88 ਵਿਚਲੇ ਫਲੈਟ ਤੇ ਆਪਣੇ ਸੈਂਕੜੇ ਸਾਥੀਆਂ ਸਮੇਤ ਪਹੁੰਚਿਆ ਸੀ। ਜਿਸ ਨਾਲ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਸ ਤੋਂ ਪਹਿਲਾਂ ਕਿ ਐਲੀ ਮਾਂਗਟ ਕੁਝ ਕਰਦਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸਦੇ ਸਾਥੀਆਂ ਨੂੰ ਵੀ ਖੇਦੜ ਦਿੱਤਾ।

ਐਲੀ ਮਾਂਗਟ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਰੰਮੀ ਰੰਧਾਵਾ ਨੂੰ ਚੁਣੌਤੀ ਦਿੰਦਾ ਆ ਰਿਹਾ ਸੀ ਕਿ ਉਹ ਉਸਨੂੰ ਮੁਹਾਲੀ ਹੀ ਟੱਕਰਣ ਲਈ ਆ ਰਿਹਾ ਹੈ। ਇਸ ਲਈ ਪੁਲਿਸ ਵੱਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕੱਲ੍ਹ ਪੁਲਿਸ ਨੇ ਰੰਮੀ ਰੰਧਾਵਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਪਰ ਬਾਅਦ ਚ ਉਸਨੂੰ ਜ਼ਮਾਨਤ ਮਿਲ ਗਈ ਸੀ।

SHOW MORE
corona virus btn
corona virus btn
Loading