HOME » Top Videos » Punjab
Share whatsapp

ਮੋਹਾਲੀ: 2 ਦਿਨਾਂ ਦੇ ਰਿਮਾਂਡ 'ਤੇ ਪੰਜਾਬੀ ਗਾਇਕ ਐਲੀ ਮਾਂਗਟ

Punjab | 04:17 PM IST Sep 12, 2019

ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮੋਹਾਲੀ ਕੋਰਟ ਨੇ 2 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ। ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ ਵੀ ਲੱਗੀ ਹੈ। ਬੀਤੇ ਦਿਨ ਹੀ ਐਲੀ ਮਾਂਗਟ ਨੂੰ ਗਾਇਕ ਰੰਮੀ ਰੰਧਾਵਾ ਨੂੰ ਧਮਕੀ ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਮਾਂਗਟ ਆਪਣੇ ਸਮਰਥਕਾਂ ਸਮੇਤ ਰੰਧਾਵਾ ਨੂੰ ਚੁਣੌਤੀ ਦੇਣ ਆਇਆ ਸੀ।

ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ ਹਾਈਕੋਰਟ ਪੁੱਜ ਗਿਆ ਹੈ। ਹਾਈਕੋਰਟ 'ਚ ਰੰਮੀ ਰੰਧਾਵਾ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ। ਰੰਮੀ ਰੰਧਾਵਾ ਦੇ ਭਰਾ ਪ੍ਰਿੰਸ ਰੰਧਾਵਾ ਨੇ ਹਾਈਕੋਰਟ 'ਚ ਪਟੀਸ਼ਨ ਪਾਈ ਹੈ। ਉਹਨਾਂ ਪਟੀਸ਼ਨ ਵਿੱਚ ਪੁਲਿਸ ਉਤੇ ਹੀ ਗੰਭੀਰ ਇਲਜ਼ਾਮ ਲਗਾਏ ਹਨ।

ਜ਼ਿਕਰਯੋਗ ਹੈ ਕਿ ਦੋ ਪੰਜਾਬੀ ਸਿੰਗਰਾਂ ਦੀ ਲੜਾਈ ਨੇ ਵੱਡਾ ਰੂਪ ਅਖਤਿਆਰ ਕਰ ਲਿਆ ਹੈ। ਐਲੀ ਮਾਂਗਟ ਤੇ ਰੰਧਾਵਾ ਬ੍ਰਦਰਜ਼ ਵਿਚਾਲੇ ਸ਼ੁਰੂ ਹੋਈ ਜੁਬਾਨੀ ਜੰਗ ਖਤਰਨਾਕ ਹੋ ਚੁੱਕੀ ਹੈ। ਐਲੀ ਮਾਂਗਟ ਵੱਲੋਂ ਆਪਣੇ ਸਮਰਥਕਾਂ ਸਮੇਤ ਮੁਹਾਲੀ ਚ ਹੰਗਾਮਾ ਕੀਤਾ ਗਿਆ। ਮਾਂਗਟ ਰੰਮੀ ਰੰਧਾਵਾ ਨੂੰ ਚੁਣੌਤੀ ਦੇਣ ਲਈ ਉਸਦੇ ਮੁਹਾਲੀ ਦੇ ਸੈਕਟਰ 88 ਵਿਚਲੇ ਫਲੈਟ ਤੇ ਆਪਣੇ ਸੈਂਕੜੇ ਸਾਥੀਆਂ ਸਮੇਤ ਪਹੁੰਚਿਆ ਸੀ। ਜਿਸ ਨਾਲ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਸ ਤੋਂ ਪਹਿਲਾਂ ਕਿ ਐਲੀ ਮਾਂਗਟ ਕੁਝ ਕਰਦਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸਦੇ ਸਾਥੀਆਂ ਨੂੰ ਵੀ ਖੇਦੜ ਦਿੱਤਾ।

ਐਲੀ ਮਾਂਗਟ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਰੰਮੀ ਰੰਧਾਵਾ ਨੂੰ ਚੁਣੌਤੀ ਦਿੰਦਾ ਆ ਰਿਹਾ ਸੀ ਕਿ ਉਹ ਉਸਨੂੰ ਮੁਹਾਲੀ ਹੀ ਟੱਕਰਣ ਲਈ ਆ ਰਿਹਾ ਹੈ। ਇਸ ਲਈ ਪੁਲਿਸ ਵੱਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕੱਲ੍ਹ ਪੁਲਿਸ ਨੇ ਰੰਮੀ ਰੰਧਾਵਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਪਰ ਬਾਅਦ ਚ ਉਸਨੂੰ ਜ਼ਮਾਨਤ ਮਿਲ ਗਈ ਸੀ।

SHOW MORE