HOME » Top Videos » Punjab
Share whatsapp

ਪੰਜਾਬੀ ਗਾਇਕ ਕੇ.ਐਸ. ਮੱਖਣ ਨੇ ਛੱਡਿਆ ਸਿੱਖੀ ਸਰੂਪ, live ਹੋ ਕੇ ਦੱਸਿਆ ਇਹ ਕਾਰਨ

Punjab | 12:17 PM IST Oct 01, 2019

ਮਸ਼ਹੂਰ ਪੰਜਾਬੀ ਗਾਇਕ ਏਐੱਸ ਮੱਖਣ ਨੇ ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਿੱਖੀ ਸਰੂਪ ਤਿਆਗ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਕਾਰ ਵੀ ਤਿਆਗ ਦਿੱਤੇ ਹਨ। ਮੱਖਣ ਨੇ ਬੜੇ ਭਾਵੁਕ ਹੋ ਕੇ ਕਿਹਾ ਕਿ ਉਸਦੇ ਸਿੱਖੀ ਸਰੂਪ ਉੱਤੇ ਕੁੱਝ ਵਿਅਕਤੀ ਸਵਾਲ ਚੁੱਕੇ ਰਹੇ ਸਨ। ਜਿਸ ਤੋਂ ਪ੍ਰੇਸ਼ਾਨ ਹੋ ਉਸਨੇ ਬੜੇ ਸੋਚ ਸਮਝ ਕੇ ਅਜਿਹਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਜੇ ਮੈਂ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਂ ਨੁਕਸਾਨ ਕਰਨ ਦੇ ਵੀ ਹੱਕ 'ਚ ਨਹੀਂ ਹਾਂ।

ਕੇ. ਐੱਸ. ਮੱਖਣ ਨੇ ਕਿਹਾ ਸੀ ਕਿ ਪੰਜਾਬੀ ਕੌਮ ਪੰਜਾਬੀ ਨਾਲ ਨਾ ਲੜੇ। ਸਾਡੇ ਕੁਝ ਸਿੱਖ ਪ੍ਰਚਾਰਕਾਂ ਨੇ ਪੰਜਾਬੀ ਮਾਂ ਬੋਲੀ ਦੇ ਵਿਵਾਦ ਨੂੰ ਸਿੱਧਾ ਸਿੱਖੀ ਨਾਲ ਜੋੜ ਲਿਆ। ਜੇਕਰ ਮੈਂ ਕੁਝ ਬੋਲਦਾ ਹਾਂ ਤਾਂ ਸਿੱਧਾ ਮੇਰੀ ਸਿੱਖੀ 'ਤੇ ਸਵਾਲ ਖੜ੍ਹੇ ਕਰਦੇ ਹਨ। ਰਣਵੀਰ ਸਾਹਬ , ਅਵਤਾਰ ਸਿੰਘ ਵਰਗੇ ਪ੍ਰਚਾਰਕ ਗੰਭੀਰ ਹੋਣ ਦੇ ਬਾਵਜੂਦ ਵੀ ਇੰਨੇ ਹਲਕੇ ਸ਼ਬਦ ਇਸਤੇਮਾਲ ਕਰਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ।

ਗਾਇਕ ਕੇ. ਐੱਸ. ਮੱਖਣ ਨੇ ਤਿਆਗੇ ਕਕਾਰ-


ਕੇ.ਐੱਸ. ਮੱਖਣ ਨੇ ਗੁਰ ਚਰਨਾਂ ਵਿੱਚ ਕਕਾਰ ਭੇਟ ਕੀਤੇ। ਕੁਝ ਸਿੱਖ ਪ੍ਰਚਾਰਕਾਂ ਤੋਂ ਦੁਖੀ ਹੋ ਕੇ ਕਕਾਰ ਤਿਆਗਣ ਦਾ  ਫੈਸਲਾ ਲਿਆ ਹੈ।  ਉਸਨੇ ਕਿਹਾ ਕਿ ਗਲਤੀਆਂ ਹੋਈਆਂ ਪਰ ਮੁਆਫੀ ਵੀ ਮੰਗੀ ਹੈ। ਮੱਖਣ ਨੇ ਸਿੱਖ ਪ੍ਰਚਾਰਕਾਂ ਉੱਤੇ ਵੀ ਸਵਾਲ ਚੁੱਕੇ ਹਨ।  ਉਸਨੇ ਕਿਹਾ ਕਿ ਕੁਝ ਸਿੱਖ ਪ੍ਰਚਾਰਕ ਮੇਰੀ ਧਾਰਮਿਕ ਆਸਥਾ 'ਤੇ ਸਵਾਲ ਚੁੱਕ ਰਹੇ ਹਨ। ਸੋਸ਼ਲ ਮੀਡੀਆ 'ਤੇ ਉਸਦੀ  ਸਿੱਖੀ 'ਚ ਵਿਸ਼ਵਾਸ 'ਤੇ ਸਵਾਲ ਚੁੱਕੇ ਜਾ ਰਹੇ ਹਨ ਤੇ ਉਸਦੇ ਕੱਕਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ।

ਕੇਐਸ ਮੱਖਣ ਵੱਲੋਂ ਅੰਮ੍ਰਿਤ ਭੰਗ ਕਰਨ 'ਤੇ ਲੌਂਗੋਵਾਲ ਨੇ ਦਿੱਤੀ ਇਹ ਨਸੀਹਤ..


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਾਮਵਰ ਗਾਇਕ ਕੇ.ਐਸ. ਮੱਖਣ ਨੂੰ ਗੁਰਦਾਸ ਮਾਨ ਦੇ ਹੱਕ ਵਿਚ ਖੜ੍ਹਨ ਤੇ ਕੁਝ ਜਥੇਬੰਦੀਆਂ ਵੱਲੋਂ ਦਿੱਤੀਆ ਧਮਕੀਆਂ ਤੋਂ ਬਾਅਦ ਉਸ ਵੱਲੋਂ ਕਕਾਰਾਂ ਉਤਾਰ ਕੇ ਗੁਰਦੁਆਰਾ ਸਾਹਿਬ ਰੱਖੇ ਜਾਣ ਉਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਤੇ ਸਿੱਖ ਕੌਮ ਨੇ ਕਕਾਰਾਂ ਦੀ ਰੱਖਿਆ ਵਾਸਤੇ ਕੁਰਬਾਨੀਆਂ ਦਿੱਤੀਆਂ।

ਉਹ ਅੱਜ ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿਖੇ ਵਿਰਾਸਤੀ ਮੇਲੇ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਦੀ ਚੜ੍ਹਤ ਅੱਜ ਪੰਜਾਬੀ ਮਾਂ ਬੋਲੀ ਕਰਕੇ ਹੈ ਤੇ ਸਾਰਿਆਂ ਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਕੋਈ ਮੁਆਫੀ ਮੰਗਦਾ ਹੈ ਤਾਂ ਉਸ ਨੂੰ ਮੁਆਫ ਵੀ ਕਰ ਦੇਣਾ ਚਾਹੀਦਾ ਹੈ।

ਗੁਰਦਾਸ ਮਾਨ ਨੂੰ ਲੈ ਕੇ ਵਿਵਾਦਾਂ ਵਿੱਚ-


ਮਾਨ ਵੱਲੋਂ ਹਿੰਦੀ ਦੇ ਹੱਕ ਵਿੱਚ ਦਿੱਤੇ ਬਿਆਨ ਨੂੰ ਮੱਖਣ ਨੇ ਸਮਰਥਨ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਗੁਰਦਾਸ ਮਾਨ ਅਤੇ ਕੇ ਐਸ ਮੱਖਣ ਪੰਜਾਬੀ ਸਮਰਥਕਾਂ ਅਤੇ ਕਈ ਸਿਆਸਤਦਾਨਾਂ ਦੇ ਨਿਸ਼ਾਨੇ ਹੇਠ ਆ ਗਏ ਹਨ।

ਮੱਖਣ ਨੇ ਲੋਕ ਸਭਾ ਚੋਣਾਂ ਲੜੀਆਂ -


ਗਾਇਕ ਕੇ ਐਸ ਮੱਖਣ ਨੇ ਵੀ ਰਾਜਨੀਤੀ ਵਿਚ ਆਪਣਾ ਹੱਥ ਅਜ਼ਮਾ ਲਿਆ ਹੈ। ਉਹ 9 ਫਰਵਰੀ 2014 ਨੂੰ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਇਆ ਸੀ। ਉਸਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਨੰਦਪੁਰ ਸਾਹਿਬ ਸੀਟ ਤੋਂ ਚੋਣ ਲੜੀ ਸੀ। ਮੱਖਣ 69124 ਵੋਟਾਂ ਨਾਲ ਚੌਥੇ ਸਥਾਨ 'ਤੇ ਰਿਹਾ।

ਨਸ਼ਾ ਤਸਕਰੀ ਦੇ ਮਾਮਲੇ ਵਿਚ ਜੇਲ੍ਹ-


ਨਸ਼ਾ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਗਾਇਕ ਮੱਖਣ ਜੇਲ੍ਹ ਜਾ ਚੁੱਕੇ ਹਨ। 1 ਅਗਸਤ 2006 ਨੂੰ ਮੱਖਣ ਖਿਲਾਫ ਨਕੋਦਰ ਥਾਣੇ ਵਿਖੇ ਜਲੰਧਰ ਵਿਖੇ ਇਕ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਉੱਤੇ ਕਨੇਡਾ ਵਿੱਚ ਡਰੱਗਜ਼ ਰੈਕੇਟ ਚਲਾਉਣ ਦਾ ਇਲਜ਼ਾਮ ਹੈ। ਇਸ ਕੇਸ ਵਿੱਚ, ਮੱਖਣ ਨੂੰ ਜੇਲ੍ਹ ਜਾਣਾ ਪਿਆ। ਉਸਨੇ ਪੰਜਾਬ ਦੇ ਇਕ ਡਰੱਗ ਨੈਟਵਰਕ ਬਲੈਕਮਨੀ ਦੀ ਕਹਾਣੀ 'ਤੇ ਆਧਾਰਤ ਫਿਲਮ' 'ਜੁਗਨੀ ਹਥੇ ਕਿਸੇ ਨਾ ਆਉਨੀ' 'ਵਿਚ ਵੀ ਨਾਇਕ ਦਾ ਕਿਰਦਾਰ ਨਿਭਾਇਆ ਗਿਆ ਸੀ।

SHOW MORE