HOME » Top Videos » Punjab
Share whatsapp

ਸੌਖੇ ਨਹੀਂ ਡਾਲਰ ਕਮਾਉਣੇ, ਕੈਨੇਡਾ ਗਏ ਪੰਜਾਬੀਆਂ ਤੋਂ ਸੁਣੋ ਕਿਵੇਂ ਹੁੰਦੀ ਹੈ ਕਮਾਈ...

Punjab | 07:02 PM IST Aug 11, 2019

ਜ਼ਿਆਦਾਤਰ ਵਿਦਿਆਰਥੀ ਜਾਂ ਕਾਮੇ ਕੈਨੇਡਾ ਦੀ ਦੂਰੋਂ ਨਜ਼ਰ ਆਉਣ ਵਾਲੀ ਚਮਕ-ਦਮਕ ਤੇ ਕੈਨੇਡਾ ਤੋਂ ਵਾਪਸ ਪਰਤਣ ਵਾਲੇ ਲੋਕਾਂ ਦੇ ਠਾਠ ਦੇਖ ਕੇ ਹੀ ਇੱਥੇ ਆਉਣ ਦਾ ਸੁਪਨਾ ਸਜਾ ਲੈਂਦੇ ਹਨ, ਪਰ ਇਸ ਰੰਗਤ ਪਿਛਲੀ ਮਿਹਨਤ ਤੇ ਸੰਘਰਸ਼ ਦਾ ਇੱਥੇ ਆ ਕੇ ਹੀ ਪਤਾ ਲੱਗਦਾ।

ਤਰਨਵੀਰ ਵੀ ਹੋਰ ਵਿਦਿਆਰਥੀਆਂ ਵਾਂਗ ਕੈਨੇਡਾ ਦੀ ਦੂਰੋਂ ਨਜ਼ਰ ਆਉਣ ਵਾਲੀ ਚਮਕ ਦਮਕ ਤੋਂ ਕਾਫੀ ਪ੍ਰਭਾਵਿਤ ਸੀ, ਫੇਸਬੁੱਕ ਉਤੇ ਹੋਰਾਂ ਦੀਆਂ ਹੋਰਾਂ ਦੀਆਂ ਵੱਡੀਆਂ ਗੱਡੀਆਂ ਨਾਲ ਖੜ੍ਹ ਖਿਚਵਾਈਆਂ ਫ਼ੋਟੋਆਂ ਦੇਖ ਇੰਜ ਸੋਚਦਾ ਸੀ ਕਿ ਬੱਸ ਕੈਨੇਡਾ ਪਹੁੰਚਦੇ ਹੀ ਸਵਰਗ ਵਰਗੀ ਜ਼ਿੰਦਗੀ ਉਸ ਦਾ ਵੀ ਇੰਤਜ਼ਾਰ ਕਰਦੀ ਹੋਏਗੀ। ਉਹ ਵੀ ਫ਼ੋਟੋਆਂ ਖਿੱਚੇਗਾ। ਸੋਸ਼ਲ ਮੀਡੀਆ ਉਤੇ ਅਪਲੋਡ ਕਰੇਗਾ ਤੇ ਡਾਲਰਾਂ ਦੇ ਵੀ ਢੇਰ ਲੱਗ ਜਾਣਗੇ। ਤਰਨਵੀਰ ਵਾਂਗ ਹੋਰ ਵਿਦਿਆਰਥੀ  ਹਰਜੋਤ, ਹਰਸ਼ਦੀਪ, ਮਨਪ੍ਰੀਤ ਸਿੰਘ, ਜਗਦੀਪ, ਰਿਪਨਜੋਤ ਕੌਰ, ਤਨਵੀਰ ਕੌਰ, ਦਵਿੰਦਰ, ਅਰਸ਼ਦੀਪ ਬਰਾੜ ਸਮੇਤ ਕਈ ਵਿਦਿਆਰਥੀਆਂ ਨੇ ਕੈਨੇਡਾ ਦੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਤੇ ਦੱਸਿਆ ਕਿ ਤਸਵੀਰਾਂ ਵਿਚ ਨਜ਼ਰ ਆਉਣ ਵਾਲੀ ਚਮਕ ਇੰਨੀ ਵੀ ਆਸਾਨ ਤੇ ਸੁਨਹਿਰੀ ਨਹੀਂ।

ਪੰਜਾਬ ਵਿਚ ਆਪਣੇ ਮਾਪਿਆਂ ਦੇ ਸਿਰ ਉਤੇ ਰਾਜਿਆਂ ਵਾਂਗ ਰਹਿਣ ਵਾਲੇ ਨੌਜਵਾਨਾਂ ਲਈ ਵਿਦੇਸ਼ ਦੀ ਧਰਤੀ ਲੰਮੇ ਸੰਘਰਸ਼ ਲਈ ਤਿਆਰ ਬੈਠੀ ਹੁੰਦੀ ਹੈ। ਇੱਥੋਂ ਦੇ ਕਾਲਜ ਬੇਸ਼ੱਕ ਬਹੁਤ ਸੋਹਣੇ ਤੇ ਹਰ ਸਹੂਲਤ ਨਾਲ ਲੈਸ ਹਨ, ਪਰ ਕਾਲਜ ਦੀਆਂ ਕਲਾਸਾਂ ਲਗਾਉਣ ਤੋਂ ਬਾਅਦ ਜਦ ਇਹਨਾਂ ਬੱਚਿਆਂ ਦੇ ਕਦਮ ਕੰਮ ਦੀ ਤਲਾਸ਼ ਵੱਲ ਤੁਰਦੇ ਹਨ ਤਾਂ ਪਤਾ ਲੱਗਦਾ ਕਿ ਵਿਦੇਸ਼ ਦੇ ਸੁਪਨੇ ਅਤੇ ਹਕੀਕਤ ਵਿਚ ਫਰਕ ਜ਼ਮੀਨ ਅਸਮਾਨ ਦਾ ਹੈ।

ਪੰਜਾਬ ਤੋਂ ਪਰਿਵਾਰ ਵੱਲੋਂ ਭੇਜੇ ਪੈਸੇ ਕਿੱਥੇ ਪੂਰੇ ਪੈਂਦੇ ਹਨ। ਬੇਸਮੈਂਟਾਂ ਦਾ ਕਿਰਾਇਆ, ਰੋਟੀ ਪਾਣੀ, ਕਾਲਜ ਦੀ ਫੀਸ ਤੇ ਹੋਰ ਮੋਟੇ ਬਿੱਲਾਂ ਉਤੇ ਹੋਣ ਵਾਲਾ ਡਾਲਰਾਂ ਦਾ ਖਰਚ ਸਾਹ ਨਹੀਂ ਆਉਣ ਦਿੰਦਾ। 54 ਰੁਪਏ ਦਾ ਉਥੇ ਬੱਸ ਇੱਕ ਡਾਲਰ ਹੀ ਬਣਦਾ ਹੈ। ਮਜਬੂਰੀ ਵਿਚ ਬੱਚੇ ਹਰ ਤਰ੍ਹਾਂ ਦਾ ਛੋਟਾ ਵੱਡਾ ਕੰਮ ਕਰਨ ਲਈ ਰਾਜ਼ੀ ਹੁੰਦੇ ਹਨ।

 

 

SHOW MORE