HOME » Videos » Punjab
Share whatsapp

ਭਾਰਤ ਪਰਤੇ ਅਰਮੀਨੀਆ 'ਚ ਫਸੇ ਪੰਜਾਬੀ ਨੌਜਵਾਨ, ਮੁੜ ਵਿਦੇਸ਼ ਜਾਣ ਤੋਂ ਕੀਤੀ ਤੌਬਾ

Punjab | 11:55 AM IST Feb 09, 2019

ਅਰਮੀਨੀਆ 'ਚ ਫਸੇ ਨੌਜਵਾਨ ਅੱਜ ਸਹੀ ਸਲਾਮਤ ਵਾਪਸ ਵਤਨ ਪਰਤ ਆਏ ਹਨ। ਸਵੇਰੇ ਕਰੀਬ 8 ਵਜੇ ਇਹ ਨੌਜਵਾਨ ਦਿੱਲੀ ਏਅਰਪੋਰਟ 'ਤੇ ਪਹੁੰਚੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਪੁੱਜੇ। ਇਹਨਾਂ ਚ 3 ਪੰਜਾਬੀ ਨੌਜਵਾਨ ਤੇ ਮਹਿਲਾ ਸ਼ਾਮਲ ਹੈ।

ਭਾਰਤ ਪੁੱਜਦਿਆਂ ਹੀ ਇਹਨਾਂ ਨੌਜਵਾਨਾਂ ਨੇ ਆਪਣੀ ਹੱਡਬੀਤੀ ਸੁਣਾਈ। ਉਹਨਾਂ ਦੱਸਿਆ ਕਿ ਏਜੰਟਾਂ ਵੱਲੋਂ ਉਹਨਾਂ ਨੂੰ ਮੋਟੀ ਤਨਖਾਹਾਂ ਦੇ ਸੁਪਣੇ ਵਿਖਾ ਕੇ ਉਥੇ ਭੇਜਿਆ ਗਿਆ ਸੀ, ਪਰ ਉਥੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ, ਬਲਕਿ ਉਹ 2 ਵਕਤ ਦੀ ਰੋਟੀ ਲਈ ਵੀ ਮੋਹਥਾਜ਼ ਹੋ ਗਏ ਸਨ। ਅਰਮੀਨੀਆ ਵਿਚ ਉਹਨਾਂ ਦੇ ਪਾਸਪੋਰਟ ਖੋਹ ਲਏ ਗਏ, ਜਿਸ ਤੋਂ ਬਾਅਦ ਉਹਨਾਂ ਵੀਡੀਓ ਜਾਰੀ ਕਰਕੇ ਮਦਦ ਦੀ ਗੁਹਾਰ ਲਗਾਈ ਤੇ ਵਿਦੇਸ਼ ਮੰਤਰਾਲੇ ਤੇ ਭਗਵੰਤ ਮਾਨ ਦੇ ਯਤਨਾਂ ਸਦਕਾ ਅੱਜ ਉਹਨਾਂ ਦੀ ਭਾਰਤ ਸਹੀ ਸਲਾਮਤ ਵਾਪਸੀ ਹੋਈ।

 

 

SHOW MORE